ਸ਼ੁੱਕਰਵਾਰ ਨੂੰ ਆਕਲੈਂਡ ਸੁਪਰਮਾਰਕੀਟ ਵਿੱਚ ਇੱਕ ਹਮਲਾਵਰ ਦੇ ਵੱਲੋ ਇੱਕ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਬੀਤੇ ਦਿਨ ਇਸ ਵਾਰਦਾਤ ਵਿੱਚ 6 ਲੋਕਾਂ ਦੇ ਜਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀਪਰ । ਇਸ ਘਟਨਾ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਆਕਲੈਂਡ ਅੱਤਵਾਦੀ ਹਮਲੇ ਵਿੱਚ ਸੱਤ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਲੋਕ ਹਸਪਤਾਲ ਵਿੱਚ ਗੰਭੀਰ ਰੂਪ ਵਿੱਚ ਬਿਮਾਰ ਹਨ।
ਇਸ ਸਮੇ ਹਸਪਤਾਲ ਵਿੱਚ ਕੁੱਲ ਪੰਜ ਲੋਕ ਹਨ, ਜਦਕਿ ਦੋ ਹੋਰ ਘਰ ਵਿੱਚ ਰਿਕਵਰੀ ਕਰ ਰਹੇ ਹਨ। ਹਾਲਾਂਕਿ ਆਈਐਸਆਈਐਸ ਤੋਂ ਪ੍ਰੇਰਿਤ ਹਮਲਾਵਰ ਨੂੰ ਪੁਲਿਸ ਨੇ ਹਮਲੇ ਦੇ ਤੁਰੰਤ ਬਾਅਦ ਇੱਕ ਮਿੰਟ ਦੇ ਅੰਦਰ ਹੀ ਗੋਲੀ ਮਾਰ ਦਿੱਤੀ ਸੀ। ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ, ਅੱਜ ਜੋ ਹੋਇਆ ਉਹ ਨਿੰਦਣਯੋਗ, ਨਫ਼ਰਤ ਨਾਲ ਭਰਿਆ ਅਤੇ ਗਲਤ ਸੀ। ਉਨ੍ਹਾਂ ਕਿਹਾ ਕਿ ਹਮਲਾਵਰ ਸ੍ਰੀਲੰਕਾਈ ਨਾਗਰਿਕ ਸੀ ਜੋ 2011 ਵਿੱਚ ਨਿਊਜ਼ੀਲੈਂਡ ਆਇਆ ਸੀ।