ਆਕਲੈਂਡ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ 2 ਵਿਅਕਤੀ ਜ਼ਖਮੀ ਹਾਲਤ ‘ਚ ਮਿਲੇ ਹਨ ਜਿਨ੍ਹਾਂ ਦੇ ਗੋਲੀ ਲੱਗੀ ਹੋਈ ਹੈ। ਸਵੇਰੇ 3.20 ਵਜੇ ਦੇ ਕਰੀਬ ਮੈਨੂਰੇਵਾ ਦੇ ਉਪਨਗਰ ਵਿੱਚ ਵਾਪਰੀ ਘਟਨਾ ਬਾਰੇ ਅਧਿਕਾਰੀਆਂ ਵੱਲੋਂ ਸਭ ਤੋਂ ਪਹਿਲਾਂ ਜਵਾਬ ਦੇਣ ਤੋਂ ਬਾਅਦ ਪੁਲਿਸ ਸੰਭਾਵੀ ਗਵਾਹਾਂ ਨੂੰ ਮਦਦ ਲਈ ਅਪੀਲ ਕਰ ਰਹੀ ਹੈ। ਹਥਿਆਰਬੰਦ ਪੁਲਿਸ ਨੂੰ ਬਾਅਦ ਵਿਚ ਐਡਿੰਗਟਨ ਐਵੇਨਿਊ ‘ਤੇ ਘਟਨਾ ਸਥਾਨ ‘ਤੇ ਦੇਖਿਆ ਗਿਆ ਸੀ। ਡਿਟੈਕਟਿਵ ਇੰਸਪੈਕਟਰ ਕੈਰਨ ਬ੍ਰਾਈਟ ਨੇ ਕਿਹਾ ਕਿ ਸੜਕ ਦਾ ਕੁਝ ਹਿੱਸਾ ਵਾਹਨਾਂ ਲਈ ਬੰਦ ਹੈ। ਗੋਲੀ ਲੱਗਣ ਕਾਰਨ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਇੰਨਾਂ ਵਿਅਕਤੀਆਂ ਨੂੰ ਗੋਲੀ ਕਿਸ ਨੇ ਅਤੇ ਕਿਉਂ ਮਾਰੀ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
![two men with gunshot wounds found](https://www.sadeaalaradio.co.nz/wp-content/uploads/2024/01/b66a9bb5-c304-4322-81a0-fe021225d847-950x534.jpg)