ਇੱਕ ਵਿਅਕਤੀ ਜੋ ਪਹਿਲਾਂ ਕੋਵਿਡ -19 ਲਈ ਸਕਾਰਾਤਮਕ ਪਾਇਆ ਗਿਆ ਸੀ, ਨੂੰ Ellerslie ਦੇ ਆਕਲੈਂਡ ਉਪਨਗਰ ਵਿੱਚ ਇੱਕ ਪ੍ਰਬੰਧਿਤ ਕੁਆਰੰਟੀਨ ਸਹੂਲਤ ਤੋਂ ਭੱਜਣ ਦੇ ਬਾਅਦ ਚਾਰਜ ਕੀਤਾ ਗਿਆ ਹੈ। ਕੋਵਿਡ -19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਪੁਸ਼ਟੀ ਕੀਤੀ ਕਿ ਨੋਵੋਟਲ ਐਂਡ ਆਈਬਿਸ ਹੋਟਲ ਵਿੱਚ ਤੜਕੇ ਵਾਪਰੀ ਘਟਨਾ ਦੇ ਦੌਰਾਨ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਮੀਡੀਆ ਰਿਪੋਰਟਸ ਦੇ ਅਨੁਸਾਰ ਇਹ ਦੂਜੀ ਵਾਰ ਹੈ ਜਦੋਂ ਆਦਮੀ ਕਥਿਤ ਤੌਰ ‘ਤੇ ਮੈਨੇਜਡ ਆਈਸੋਲੇਸ਼ਨ ਵਿੱਚੋਂ ਬਿਨ੍ਹਾਂ ਦੱਸੇ ਗਾਇਬ ਹੋ ਗਿਆ ਸੀ। ਇਸ ਘਟਨਾ ਨੂੰ ਨਿਊਜ਼ੀਲੈਂਡ ਸਿਹਤ ਮੰਤਰਾਲੇ ਦੀ ਇੱਕ ਵੱਡੀ ਅਣਗਹਿਲੀ ਦੇ ਤੌਰ ‘ਤੇ ਦੇਖਿਆ ਜਾਂ ਰਿਹਾ ਹੈ।
ਕਿਉਂਕ ਕੋਰੋਨਾ ਪੌਜੇਟਿਵ ਆਉਣ ਤੋਂ ਬਾਅਦ ਇਸ ਵਿਅਕਤੀ ਨੂੰ ਉਸਦੇ ਘਰ ਵਿੱਚ ਹੀ ਏਕਾਂਤਵਾਸ ਸੀ, ਪਰ ਵਿਅਕਤੀ ਨੇ ਕੋਰੋਨਾ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਘਰੋਂ ਬਾਹਰ ਜਨਤਕ ਥਾਵਾਂ ‘ਤੇ ਘੁੰਮਣ ਲਈ ਚਲੇ ਗਿਆ ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਮੈਨੇਜਡ ਆਈਸੋਲੇਸ਼ਨ ਵਿੱਚ ਭੇਜ ਦਿੱਤਾ। ਪਰ ਬੁੱਧਵਾਰ ਰਾਤ ਨੂੰ ਹੀ ਇਹ ਵਿਅਕਤੀ ਇੱਕ ਵਾਰ ਫਿਰ ਏਕਾਂਤਵਾਸ ਵਿੱਚੋਂ ਭੱਜਣ ‘ਚ ਕਾਮਯਾਬ ਰਿਹਾ ਅਤੇ ਇਸ ਸਬੰਧੀ ਅਥਾਰਟੀ ਨੇ ਪੁਲਿਸ ਨੂੰ ਅਗਲੇ ਦਿਨ ਜਾਣਕਰੀ ਦਿੱਤੀ।ਹਾਲਾਂਕਿ ਹੁਣ ਵਿਅਕਤੀ ਪੁਲਿਸ ਦੀ ਹਿਰਾਸਤ ਵਿੱਚ ਹੈ, ਪਰ ਏਕਾਂਤਵਾਸ ਵਿੱਚੋ ਪਹਿਲੀ ਅਤੇ ਦੂਜੀ ਮਿਆਦ ਦੌਰਾਨ ਭੱਜਣ ਤੋਂ ਬਾਅਦ ਉਹ ਕਿੱਥੇ ਕਿੱਥੇ ਗਿਆ ਇਸ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਜੋ ਇੱਕ ਵੱਡੀ ਅਣਗਹਿਲੀ ਸਾਬਿਤ ਹੋ ਸਕਦੀ ਹੈ।