ਵੱਡੀ ਗਿਣਤੀ ਦੇ ਵਿੱਚ ਭਾਰਤੀ ਲੋਕ ਵਿਦੇਸ਼ਾ ਦੇ ਵਿੱਚ ਵਸਦੇ ਨੇ ਤੇ ਉਨ੍ਹਾਂ ‘ਚ ਨਿਊਜ਼ੀਲੈਂਡ ਦਾ ਨਾਮ ਵੀ ਸ਼ਾਮਿਲ ਹੈ, ਜਿੱਥੇ ਕਾਫੀ ਜਿਆਦਾ ਭਾਰਤੀ ਰਹਿੰਦੇ ਹਨ। ਨਿਊਜ਼ੀਲੈਂਡ ਦੀ ਜੇ ਗੱਲ ਕਰੀਏ ਤਾਂ ਫਿਰ ਆਕਲੈਂਡ ਦਾ ਨਾਮ ਵੀ ਭਾਰਤੀਆਂ ਦੀ ਜਿਆਦਾ ਗਿਣਤੀ ਵਾਲੇ ਮਾਮਲੇ ‘ਚ ਮੋਹਰੀ ਸ਼ਹਿਰਾਂ ‘ਚ ਆਉਂਦਾ ਹੈ। ਪਰ ਇੱਥੇ ਰਹਿੰਦੇ ਭਾਰਤੀ ਲੋਕਾਂ ਨੂੰ ਭਾਰਤੀ ਦੂਤਾਵਾਸ ਤੋਂ ਮਿਲਣ ਵਾਲੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਕਾਫੀ ਖੱਜਲ ਖੁਆਰ ਹੋਣਾ ਪੈਂਦਾ ਸੀ। ਕਿਉਂਕ ਭਾਰਤ ਦਾ ਦੂਤਾਵਾਸ ਵੈਲਿੰਗਟਨ ‘ਚ ਹੈ ਜੋ ਆਕਲੈਂਡ ਤੋਂ ਕਾਫੀ ਦੂਰ ਹੈ। ਪਰ ਹੁਣ ਆਕਲੈਂਡ ਦੇ ਨਾਲ ਨਾਲ ਇਸ ਦੇ ਨੇੜਲੇ ਸ਼ਹਿਰਾਂ ‘ਚ ਵੱਸਦੇ ਭਾਰਤੀਆਂ ਨੂੰ ਦੂਤਾਵਾਸ ਤੋਂ ਮਿਲਣ ਵਾਲੀਆਂ ਸੇਵਾਵਾਂ ਲਈ ਖੱਜਲ ਖੁਆਰ ਨਹੀਂ ਹੋਣਾ ਪਏਗਾ ਕਿਉਂਕ ਭਾਰਤ ਛੇਤੀ ਹੀ ਆਕਲੈਂਡ ਵਿੱਚ ਕੌਂਸਲੇਟ ਜਨਰਲ ਖੋਲ੍ਹੇਗਾ ਯਾਨੀ ਕਿ ਹੁਣ ਇੱਥੇ ਵੱਸਦੇ ਲੋਕਾਂ ਸਣੇ ਨੇੜਲੇ ਸ਼ਹਿਰ ਵਾਸੀਆਂ ਨੂੰ ਵੀਜ਼ਿਆਂ ਸਬੰਧੀ, ਪਾਸਪੋਰਟ , OCI ਅਤੇ ਹੋਰ ਵੀ ਕਈ ਹੋਰ ਸਮੱਸਿਆਵਾ ਲਈ ਖੱਜਲ ਖੁਆਰ ਨਹੀਂ ਹੋਣਾ ਪੈਣਾ।
ਦੱਸ ਦੇਈਏ ਕਿ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਆਕਲੈਂਡ ਵਿੱਚ ਭਾਰਤ ਦਾ ਕੌਂਸਲੇਟ ਜਨਰਲ ਖੋਲ੍ਹਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੌਂਸਲੇਟ ਦੇ 12 ਮਹੀਨਿਆਂ ਦੇ ਅੰਦਰ ਖੁੱਲ੍ਹਣ ਅਤੇ ਪੂਰੀ ਤਰ੍ਹਾਂ ਚਾਲੂ ਹੋਣ ਦੀ ਸੰਭਾਵਨਾ ਹੈ।
ਇਹ ਵੀ ਦੱਸ ਦੇਈਏ ਕਿ ਭਾਰਤ ਦਾ ਵਰਤਮਾਨ ਵਿੱਚ ਆਕਲੈਂਡ ਵਿੱਚ ਇੱਕ ਕੌਂਸਲੇਟ ਹੈ, ਜਿਸ ਦੀ ਅਗਵਾਈ ਇੱਕ ਆਨਰੇਰੀ ਕੌਂਸਲ ਦੁਆਰਾ ਕੀਤੀ ਜਾਂਦੀ ਹੈ। ਕੌਂਸਲੇਟ ਜਨਰਲ ਦਾ ਉਦਘਾਟਨ ਕੌਂਸਲ ਜਨਰਲ ਦੀ ਨਿਯੁਕਤੀ ਲਈ ਰਾਹ ਪੱਧਰਾ ਕਰੇਗਾ, ਇਹ ਅਹੁਦਾ ਆਮ ਤੌਰ ‘ਤੇ ਭਾਰਤੀ ਵਿਦੇਸ਼ ਸੇਵਾ (ਆਈਐਫਐਸ) ਦੇ ਅਧਿਕਾਰੀ ਦੁਆਰਾ ਰੱਖਿਆ ਜਾਂਦਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਆਕਲੈਂਡ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੂੰ ਖੋਲ੍ਹਣ ਨਾਲ ਦੇਸ਼ ਦੇ ਕੂਟਨੀਤਕ ਪਦ-ਪ੍ਰਿੰਟ ਨੂੰ ਵਧਾਉਣ ਵਿੱਚ ਮਦਦ ਮਿਲੇਗੀ ਅਤੇ ਇਸਦੀ ਵਧਦੀ ਗਲੋਬਲ ਸ਼ਮੂਲੀਅਤ ਦੇ ਮੱਦੇਨਜ਼ਰ ਇਸਦੀ ਪ੍ਰਤੀਨਿਧਤਾ ਨੂੰ ਮਜ਼ਬੂਤ ਕੀਤਾ ਜਾਵੇਗਾ।