ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਜਿਨਸੀ ਸਿਹਤ ਸੰਸਥਾ ਵਿੱਚ ਸਟਾਫ ਦੀ ਘਾਟ ਦਾ ਮਤਲਬ ਹੈ ਕਿ ਦੇਸ਼ ਭਰ ਵਿੱਚ ਕਲੀਨਿਕ ਮਹੀਨੇ ਪਹਿਲਾਂ ਹੀ ਬੁੱਕ ਹੋ ਗਏ ਹਨ। ਵੈਲਿੰਗਟਨ ਵਾਸੀਆਂ ਨੂੰ appointments ਲਈ ਫਰਵਰੀ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਆਕਲੈਂਡ ਅਤੇ ਹੈਮਿਲਟਨ ਵਿੱਚ ਰਹਿਣ ਵਾਲਿਆਂ ਨੂੰ appointments ਲਈ ਜਨਵਰੀ ਦੇ ਅੰਤ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਫੈਮਿਲੀ ਪਲੈਨਿੰਗ ਦੇ ਮੁੱਖ ਕਾਰਜਕਾਰੀ ਜੈਕੀ ਐਡਮੰਡ ਨੇ ਕਿਹਾ ਕਿ ਇਸ ਦਾ ਕਾਰਨ ਇਸ ਸਾਲ ਦੇਖਿਆ ਗਿਆ “ਬਹੁਤ ਜ਼ਿਆਦਾ ਉੱਚ” ਸਟਾਫ ਟਰਨਓਵਰ ਸੀ। ਐਡਮੰਡ ਨੇ ਕਿਹਾ ਕਿ, “ਅਸੀਂ ਅਸਲ ਵਿੱਚ ਸਟਾਫ ਭਰਤੀ ਕਰਨ ਲਈ ਸੰਘਰਸ਼ ਕਰ ਰਹੇ ਹਾਂ, ਖਾਸ ਕਰਕੇ ਵੈਲਿੰਗਟਨ ਵਿੱਚ।”
ਦਰਅਸਲ ਪਰਿਵਾਰ ਨਿਯੋਜਨ ਦੇ ਲਗਭਗ 80 ਪ੍ਰਤੀਸ਼ਤ ਸਲਾਹ-ਮਸ਼ਵਰੇ ਇੱਕ ਨਰਸ ਨਾਲ ਹੁੰਦੇ ਹਨ, ਇਸ ਲਈ ਜਦੋਂ ਸੰਸਥਾ ਨਵੇਂ ਸਟਾਫ ਨੂੰ ਬਰਕਰਾਰ ਜਾਂ ਭਰਤੀ ਨਹੀਂ ਕਰ ਸਕਦੀ ਤਾਂ ਸੇਵਾਵਾਂ ਵਿੱਚ ਵਿਘਨ ਪੈਂਦਾ ਹੈ ਅਤੇ ਉਡੀਕ ਦੇ ਸਮੇਂ ਵਿੱਚ ਵਾਧਾ ਹੁੰਦਾ ਹੈ। ਦੱਸ ਦੇਈਏ ਕਿ ਸਟਾਫ਼ ਦੀ ਘਾਟ ਕਾਰਨ ਇਸ ਸਾਲ ਕਈ ਕਲੀਨਿਕਾਂ ਨੂੰ ਵੀ ਕਈ ਦਿਨਾਂ ਲਈ ਬੰਦ ਕਰਨਾ ਪਿਆ ਹੈ। ਵੈਲਿੰਗਟਨ ਦੇ ਸੈਂਟਰਲ ਸਿਟੀ ਕਲੀਨਿਕ ਨੂੰ ਅਗਸਤ ਵਿੱਚ ਪੰਜ ਦਿਨ ਅਤੇ ਸਤੰਬਰ ਵਿੱਚ ਤਿੰਨ ਦਿਨ ਬੰਦ ਕਰਨਾ ਪਿਆ ਸੀ। ਦੇਸ਼ ਭਰ ਵਿੱਚ, ਪਰਿਵਾਰ ਨਿਯੋਜਨ ਕਲੀਨਿਕ ਅਗਸਤ ਦੌਰਾਨ ਕੁੱਲ 64 ਦਿਨਾਂ ਲਈ ਬੰਦ ਰਹੇ ਸਨ।