Matakana ‘ਚ ਸ਼ਨੀਵਾਰ ਨੂੰ ਲੱਗੀ ਅੱਗ ਹੁਣ 37 ਹੈਕਟੇਅਰ ਵਿੱਚ ਫੈਲ ਚੁੱਕੀ ਹੈ। ਉੱਥੇ ਹੀ ਫਾਇਰਫਾਈਟਰ ਵੀ ਮਟਾਕਾਨਾ ਟਾਪੂ ‘ਤੇ ਲੱਗੀ ਵੱਡੀ ਅੱਗ ‘ਤੇ ਨਜ਼ਰ ਰੱਖ ਰਹੇ ਹਨ, ਜਿਸ ਨੂੰ ਹੁਣ ਕਾਫੀ ਹੱਦ ਤੱਕ ਕਾਬੂ ਕਰ ਲਿਆ ਗਿਆ ਹੈ। ਫਾਇਰ ਐਂਡ ਐਮਰਜੈਂਸੀ ਦੇ ਜ਼ਿਲ੍ਹਾ ਕਮਾਂਡਰ ਜੈਫ ਮੌਂਡਰ ਨੇ ਕਿਹਾ ਕਿ ਅੱਗ ਨੇ ਲਗਭਗ 37 ਹੈਕਟੇਅਰ ਸਕ੍ਰਬ ਅਤੇ ਪਾਈਨ ਸਲੈਸ਼ ਨੂੰ ਸਾੜ ਦਿੱਤਾ ਹੈ। ਸ਼ਨੀਵਾਰ ਰਾਤ ਨੂੰ ਲੱਗੀ ਅੱਗ ਕਾਰਨ ਪੱਛਮੀ ਬੇਅ ਆਫ ਪਲੈਂਟੀ ਦੇ ਆਸਮਾਨ ਵਿੱਚ ਕਾਲੇ ਧੂੰਏਂ ਦੇ ਗੁਬਾਰ ਦਿੱਖ ਰਹੇ ਨੇ। ਮੌਂਡਰ ਨੇ ਕਿਹਾ ਕਿ ਜ਼ਿਆਦਾਤਰ ਜਲਣਸ਼ੀਲ ਸਲੈਸ਼ ਹੁਣ ਸੜ ਚੁੱਕੇ ਹਨ ਅਤੇ, ਹਵਾ ਦੇ ਚੱਲਦੇ ਰਹਿਣ ਨਾਲ, ਅਮਲੇ ਨੂੰ ਇਸਦੀ ਮੌਜੂਦਾ ਸੀਮਾਵਾਂ ਦੇ ਅੰਦਰ ਅੱਗ ਨੂੰ ਕਾਬੂ ਕਰਨ ਬਾਰੇ ਭਰੋਸਾ ਹੈ।
FENZ ਨੂੰ ਸ਼ਨੀਵਾਰ ਸ਼ਾਮ 7.30 ਵਜੇ ਅੱਗ ਲੱਗਣ ਬਾਰੇ ਸੁਚੇਤ ਕੀਤਾ ਗਿਆ ਅਤੇ ਕਈ ਅਮਲੇਆ ਨੂੰ ਟਾਪੂ ‘ਤੇ ਭੇਜਿਆ ਗਿਆ ਸੀ। ਅੱਗ ਅਤੇ ਐਮਰਜੈਂਸੀ ਨੇ ਕਿਹਾ ਕਿ ਕਿਸੇ ਵੀ ਘਰ ਨੂੰ ਖਤਰਾ ਨਹੀਂ ਹੈ। ਸਿਵਲ ਡਿਫੈਂਸ ਨੇ ਕਿਹਾ ਕਿ ਅਜੇ ਤੱਕ ਕੋਈ ਨਿਕਾਸੀ ਵੀ ਨਹੀਂ ਹੋਈ ਹੈ। ਜ਼ਿਲ੍ਹੇ ਦੇ ਮੇਅਰ ਜੇਮਜ਼ ਡੇਨੀਅਰ ਨੇ ਕਿਹਾ ਕਿ ਅੱਗ ਬਹੁਤ ਚਿੰਤਾਜਨਕ ਸੀ, ਹਾਲਾਂਕਿ, ਉਨ੍ਹਾਂ ਨੂੰ ਭਰੋਸਾ ਹੈ ਕਿ ਫਾਇਰ ਕਰਮਚਾਰੀ ਅੱਗ ‘ਤੇ ਕਾਬੂ ਪਾਉਣ ਦੇ ਯੋਗ ਹੋਣਗੇ। ਦੱਸ ਦੇਈਏ ਕਿ ਇਸ ਟਾਪੂ ‘ਤੇ ਬਹੁਤ ਘੱਟ ਵਸਨੀਕ ਆਬਾਦੀ ਹੈ ਅਤੇ ਲੋਕਾਂ ਨੂੰ ਅੱਗ ਤੋਂ ਦੂਰ ਰਹਿਣ ਲਈ ਕਿਹਾ ਜਾ ਰਿਹਾ ਹੈ।