ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੇ ਵੱਲੋਂ ਐਤਵਾਰ ਨੂੰ ਸੋਸ਼ਲ ਮੀਡੀਆ ਦੇ ਉਪਰ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦਰਅਸਲ ਅੱਜ ਯਾਨੀ ਕਿ ਸੋਮਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤਸੰਚਾਰ ਕਰਵਾਇਆ ਜਾਵੇਗਾ। ਇਸ ਸਬੰਧੀ ਪੋਸਟ ‘ਚ ਕਿਹਾ ਗਿਆ ਕਿ, “ਸੋਮਵਾਰ ਸਵੇਰੇ 10 ਵਜੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਣਗੇ ਅਤੇ 10 ਵਜੇ ਅੰਮ੍ਰਿਤਸੰਚਾਰ ਦਾ ਬਾਟਾ ਤਿਆਰ ਹੋਵੇਗਾ । ਸ੍ਰੀ ਅਖੰਡਪਾਠ ਸਾਹਿਬ ਦੀ ਸੇਵਾ ਨੌਜਵਾਨਾਂ ਵੱਲੋਂ ਕਰਵਾਈ ਜਾ ਰਹੀ ਹੈ। ਇਸ ਦੌਰਾਨ ਕਕਾਰ ਗੁਰੂ ਘਰ ਤੋਂ ਫਰੀ ਦਿੱਤੇ ਜਾਣਗੇ। ਅੰਮ੍ਰਿਤ ਅਭਿਲਾਖੀ ਕੇਸੀ ਇਸ਼ਨਾਨ ਕਰਕੇ ਗੁਰੂ ਘਰ ਪਹੁੰਚ ਜਾਣ ਜੀ।”