ਕ੍ਰਿਸਮਸ ਤੋਂ ਦੋ ਦਿਨ ਪਹਿਲਾਂ ਅੱਜ ਤੜਕੇ ਪੱਛਮੀ ਆਕਲੈਂਡ ਦੀ ਇੱਕ ਡੇਅਰੀ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੁਲਿਸ ਨੇ ਸਵੇਰੇ 5.45 ਵਜੇ ਤੋਂ ਥੋੜ੍ਹੀ ਦੇਰ ਬਾਅਦ Te Atatu Rd ‘ਤੇ ਇੱਕ ਸਟੋਰ ‘ਤੇ ਲੁੱਟ ਕੀਤੇ ਜਾਣ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ ਸੀ। ਪੁਲਿਸ ਦੇ ਬੁਲਾਰੇ ਨੇ ਕਿਹਾ, “ਇਸ ਵਿੱਚ ਸ਼ਾਮਿਲ ਲੋਕਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ।” ਬੁਲਾਰੇ ਨੇ ਅੱਗੇ ਕਿਹਾ ਕਿ, “ਸ਼ੁਕਰ ਹੈ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ, ਪਰ ਸਟੋਰ ਤੋਂ ਕਾਫੀ ਸਮਾਨ ਚੋਰੀ ਹੋਇਆ ਹੈ।”