ਕੋਵਿਡ -19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਦਾ ਗਰਮੀ ਦੀਆਂ ਛੁੱਟੀਆਂ ਲਈ ਅਤੇ ਕ੍ਰਿਸਮਿਸ ਮੌਕੇ ਨਿਊਜ਼ੀਲੈਂਡ ਆਉਣ ਦੀ ਯੋਜਨਾ ਬਣਾਉਣ ਵਾਲੇ ਕਿਸੇ ਵੀ ਵਿਅਕਤੀ ਲਈ ਇੱਕ ਸੰਦੇਸ਼ ਹੈ: Don’t। ਹਿਪਕਿਨਸ ਨੇ ਵਿਦੇਸ਼ਾਂ ਵਿੱਚ ਰਹਿੰਦੇ ਨਿਊਜ਼ੀਲੈਂਡ ਵਾਸੀਆਂ ਅਤੇ ਘਰ ਆਉਣ ਦੇ ਚਾਹਵਾਨਾਂ ਲਈ MIQ vouchers ਜਾਰੀ ਕਰਨ ‘ਤੇ pause ਨੂੰ ਹੋਰ ਵਧਾਉਣ ਦੀ ਘੋਸ਼ਣਾ ਕੀਤੀ ਹੈ।
ਉਨ੍ਹਾਂ ਨੇ ਬੁੱਧਵਾਰ ਦੁਪਹਿਰ 1 ਵਜੇ ਕੋਵਿਡ -19 ਅਪਡੇਟ ਦੌਰਾਨ ਕਿਹਾ ਕਿ, “ਮੈਂ ਸਵੀਕਾਰ ਕਰਦਾ ਹਾਂ ਕਿ ਵਿਦੇਸ਼ਾਂ ਵਿੱਚ ਰਹਿੰਦੇ ਨਿਊਜ਼ੀਲੈਂਡ ਦੇ ਲੋਕਾਂ ਲਈ ਘਰ ਆਉਣਾ ਆਸਾਨ ਨਹੀਂ ਹੈ। ਸਾਨੂੰ ਸਮੁੱਚੇ ਨਿਊਜ਼ੀਲੈਂਡ ਨੂੰ ਜਿੰਨੀ ਛੇਤੀ ਸੰਭਵ ਹੋ ਸਕੇ ਵਧੇਰੇ ਸਧਾਰਨਤਾ ਦੀ ਭਾਵਨਾ ਵੱਲ ਵਾਪਿਸ ਲਿਆਉਣ ਲਈ ਕਮਿਊਨਿਟੀ ਵਿੱਚ ਮੌਜੂਦਾ ਕੋਵਿਡ 19 ਕੇਸਾਂ ਅਤੇ ਉਨ੍ਹਾਂ ਦੇ ਸੰਪਰਕਾਂ ਨੂੰ ਸੁਰੱਖਿਅਤ ਢੰਗ ਨਾਲ ਅਲੱਗ ਕਰਨ ਦੇ ਯੋਗ ਹੋਣ ਦੀ ਜ਼ਰੂਰਤ ਹੈ। ਇਹੀ ਇੱਕ ਕਾਰਨ ਹੈ ਕਿ ਅਸੀਂ ਵਿਦੇਸ਼ਾਂ ਵਿੱਚ ਰਹਿੰਦੇ ਕੀਵੀਆਂ ਨੂੰ ਧੀਰਜ ਰੱਖ ਕੇ ਇਸ ਪ੍ਰਤੀਕਿਰਿਆ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਕਹਿ ਰਹੇ ਹਾਂ।” ਦੱਸਣ ਯੋਗ ਕਿ ਹੈ ਕਿ ਪੂਰੇ ਦੇਸ਼ ਵਿੱਚ ਮਾਮਲਿਆਂ ਵਿੱਚ ਹੋਏ ਵਾਧੇ ਦੇ ਕਾਰਨ ਕਰਾਊਨ ਪਲਾਜਾ ਹੋਟਲ ਦੀ ਕੁਆਰਂਟੀਨ ਸਹੂਲਤ ਪਹਿਲਾਂ ਹੀ ਬੰਦ ਹੈ ਅਤੇ ਨੋਵੋਟੇਲ ਸਹੂਲਤ ‘ਤੇ ਵੀ ਇਸ ਸਮੇਂ ਕਾਫੀ ਦਬਾਅ ਹੈ।