ਬੀਤੇ ਦਿਨੀ ਆਕਲੈਂਡ ਵਿੱਚ ਪੰਜਾਬ ਦੇ ਗੁਰਦਾਸਪੁਰ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਮੰਗਲਵਾਰ ਨੂੰ ਪੁਲਿਸ ਨੇ ਰਵੀਰੀ ਪਲੇਸ ਇਲਾਕੇ ਤੋਂ ਇੱਕ 26 ਸਾਲ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ‘ਚ ਹੁਣ ਪੁਲਿਸ ਨੇ ਵੀ ਘਟਨਾ ਸਬੰਧੀ ਜਾਣਕਾਰੀ ਰੱਖਣ ਵਾਲੇ ਵਿਅਕਤੀਆਂ ਨੂੰ ਅੱਗੇ ਆਉਣ ਦੀ ਬੇਨਤੀ ਕੀਤੀ ਹੈ। ਦੱਸ ਦੇਈਏ ਕਤਲ ਕੀਤਾ ਗਿਆ ਪੰਜਾਬੀ ਨੌਜਵਾਨ ਰਮਨਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜਾਣਕਾਰੀ ਅਨੁਸਾਰ ਰਮਨਦੀਪ ਸਿੰਘ 12ਵੀਂ ਜਮਾਤ ਪਾਸ ਕਰਕੇ ਸਾਲ 2018 ਵਿੱਚ ਨਿਊਜ਼ੀਲੈਂਡ ਆਇਆ ਸੀ ਅਤੇ ਹੁਣ ਇੱਥੇ ਇੱਕ ਕੰਪਨੀ ਵਿੱਚ ਬਤੌਰ ਸਕਿਓਰਿਟੀ ਗਾਰਡ ਕੰਮ ਕਰਦਾ ਸੀ।
![punjabi youth killed in auckland](https://www.sadeaalaradio.co.nz/wp-content/uploads/2023/12/634a0777-6f8e-437e-bc1f-7701a1173b6c-950x534.jpg)