ਮੰਗਲਵਾਰ ਨੂੰ ਜ਼ੀਰਕਪੁਰ ਤੋਂ ਬਾਅਦ ਲੁਧਿਆਣਾ ‘ਚ ਪੁਲਿਸ ਨੇ ਐਨਕਾਊਂਟਰ ਕੀਤਾ ਹੈ। ਇਹ ਐਨਕਾਊਂਟਰ ਕੋਹਾੜਾ-ਮਾਛੀਵਾੜਾ ਰੋਡ ‘ਤੇ ਹੋਇਆ ਹੈ ਜਿਸ ਵਿੱਚ ਵਿੱਕੀ ਨਾਂ ਦੇ ਗੈਂਗਸਟਰ ਨੂੰ ਪੁਲਿਸ ਨੇ ਢੇਰ ਕੀਤਾ ਹੈ। ਦਰਅਸਲ ਬੀਤੇ ਦਿਨੀਂ ਇੱਕ ਕੈਮਿਸਟ ਨਾਲ ਲੁੱਟ ਕੀਤੀ ਸੀ। ਗੈਂਗਸਟਰ ਵਿੱਕੀ ‘ਤੇ ਪੈਟਰੋਲ ਪੰਪ ਦੇ ਮਾਲਕ ਨੂੰ ਵੀ ਗੋਲੀ ਮਾਰਨ ਦਾ ਇਲਜ਼ਾਮ ਹੈ। ਇਸ ਦੇ ਨਾਲ ਹੀ ਵਿੱਕੀ 22 ਕੇਸਾਂ ‘ਚ ਵਾਂਟੇਡ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਪੁਲਿਸ ਨੇ ਬਦਮਾਸ਼ ਨੂੰ ਘੇਰਿਆ ਅਤੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ l ਇਸ ਦੌਰਾਨ ਬਦਮਾਸ਼ ਨੇ ਗੋਲੀ ਚਲਾਈ ਜਿਸ ‘ਤੇ ਲੁਧਿਆਣਾ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ l ਪੁਲਿਸ ਅਤੇ ਬਦਮਾਸ਼ ਵਿਚਕਾਰ ਲਗਾਤਾਰ ਮੁੱਠਭੇੜ ਹੋਈ । ਇਸ ਗੋਲੀਬਾਰੀ ਦੇ ਦੌਰਾਨ ਪੁਲਿਸ ਨੇ ਬਦਮਾਸ਼ ਨੂੰ ਮਾਰ ਦਿੱਤਾ ਹੈ। ਪੁਲਿਸ ਨੇ ਪਿੰਡ ਪੰਜੇਟਾ ‘ਚ ਗੈਂਗਸਟਰ ਵਿੱਕੀ ਦਾ ਐਨਕਾਊਂਟਰ ਕੀਤਾ ਹੈ।