ਕ੍ਰਾਈਸਟਚਰਚ ਵਾਸੀਆਂ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। ਦਰਅਸਲ ਕ੍ਰਾਈਸਟਚਰਚ ਅਤੇ ਨਿਊਜ਼ੀਲੈਂਡ ਵਾਸੀਆਂ ਲਈ ਅਮਰੀਕਾ ਹੁਣ ਦੱਖਣੀ ਟਾਪੂ ਤੋਂ ਸਿਰਫ਼ ਇੱਕ ਉਡਾਣ ਦੂਰ ਹੈ। ਯੂਨਾਈਟਿਡ ਏਅਰਲਾਈਨਜ਼ ਦਾ ਡ੍ਰੀਮਲਾਈਨਰ 787-900 ਐਤਵਾਰ ਸਵੇਰੇ 10 ਵਜੇ ਤੋਂ ਠੀਕ ਬਾਅਦ ਸੈਨ ਫਰਾਂਸਿਸਕੋ ਤੋਂ ਸਿੱਧੇ ਕ੍ਰਾਈਸਟਚਰਚ ਹਵਾਈ ਅੱਡੇ ‘ਤੇ ਉਤਰਿਆ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਅਮਰੀਕੀ ਏਅਰਲਾਈਨ ਨੇ ਸਾਊਥ ਆਈਲੈਂਡ ਅਤੇ ਸੰਯੁਕਤ ਰਾਜ ਦੇ ਵਿਚਕਾਰ ਨਾਨ-ਸਟਾਪ ਉਡਾਣ ਭਰੀ ਹੈ। ਇਸ ਉਡਾਣ ਨੂੰ ਪਹਿਲੀ ਹੋਣ ਕਰਕੇ ‘ਕੀਵੀ ਕਰੂਜ਼ਰ’ ਦਾ ਨਾਮ ਦਿੱਤਾ ਗਿਆ ਹੈ। ਹੁਣ ਕ੍ਰਾਈਸਚਰਚ ਵਾਸੀ ਇਸ ਉਡਾਣ ਰਾਂਹੀ ਹਫਤੇ ਵਿੱਚ 3 ਵਾਰ ਅਮਰੀਕਾ ਦਾ ਸਫਰ ਕਰ ਸਕਣਗੇ। ਦੱਸਦੀਏ ਕਿ ਕੋਰੋਨਾ ਕਾਰਨ ਇਸ ਉਡਾਣ ਦੇ ਸ਼ੁਰੂ ਹੋਣ ਨੂੰ ਕਾਫੀ ਦੇਰੀ ਦਾ ਸਾਹਮਣਾ ਕਰਨਾ ਪਿਆ ਹੈ।
![US airline's first direct flight service](https://www.sadeaalaradio.co.nz/wp-content/uploads/2023/12/276611d3-06d4-410c-806b-4b8b7621a750-950x534.jpg)