ਔਰਤਾਂ ਨੂੰ ਹਮੇਸ਼ਾ ਵੰਨ ਸਵੰਨੇ ਕੱਪੜੇ ਪਾਉਣ ਦਾ ਸ਼ੌਂਕ ਹੁੰਦਾ ਹੈ। ਜੇਕਰ ਤੁਸੀ ਵੀ ਵੰਨ ਸਵੰਨੇ ਕੱਪੜੇ ਪਾਉਣ ਦੇ ਸ਼ੌਕੀਨ ਹੋ ਅਤੇ ਤੁਸੀ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਹੋ ਤਾਂ ਫਿਰ ਇਹ ਖਬਰ ਤੁਹਾਡੇ ਲਈ ਬਹੁਤ ਖਾਸ ਹੈ। ਦਰਅਸਲ ਬੀਤੇ ਦਿਨ ਆਕਲੈਂਡ ਦੇ ਵਿੱਚ Women’s Luxury Designer store ਲਾਂਚ ਹੋ ਚੁੱਕਿਆ ਹੈ। ਇੱਥੇ ਮਹਿਲਾਵਾਂ ਨੂੰ ਉਨ੍ਹਾਂ ਦੇ ਮਨ ਪਸੰਦ ਕੱਪੜੇ ਮਿਲਣਗੇ। ਇੱਕ ਅਹਿਮ ਗੱਲ ਇਹ ਵੀ ਹੈ ਕਿ Label House By SS ਨਾਮ ਦਾ ਇਹ Luxury store ਭਾਰਤੀ ਮਹਿਲਾ ਦੇ ਵੱਲੋਂ ਸ਼ੁਰੂ ਕੀਤਾ ਗਿਆ ਹੈ। ਸੋਨੀ ਸੰਧੂ ਨਿਊਜ਼ੀਲੈਂਡ ‘ਚ ਇਸ ਤਰਾਂ ਦਾ ਸਟੋਰ ਸ਼ੁਰੂ ਕਰਨ ਵਾਲੇ ਪਹਿਲੇ ਭਾਰਤੀ ਮਹਿਲਾ ਬਣੇ ਹਨ। ਦੱਸ ਦੇਈਏ ਕਿ ਜਿੱਥੇ ਇਸ ਸਟੋਰ ‘ਤੇ ਤੁਹਾਨੂੰ ਉੱਚ-ਗੁਣਵੱਤਾ ਵਾਲੇ ਕੱਪੜੇ ਮਿਲਣਗੇ ਉੱਥੇ ਹੀ ਤੁਹਾਡੀ ਜੇਬ੍ਹ ‘ਤੇ ਵੀ ਕੋਈ ਜਿਆਦਾ ਅਸਰ ਨਹੀਂ ਪਏਗਾ। ਜੇਕਰ ਸਟੋਰ ਦੇ ਸਮੇਂ ਦੀ ਗੱਲ ਕਰੀਏ ਤਾਂ ਇਹ ਸਟੋਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਾ ਰਹੇਗਾ।