ਨਿਊਜ਼ੀਲੈਂਡ ‘ਚ ਨਵੀ ਬਣੀ ਸਰਕਾਰ ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਕਈ ਵਾਅਦੇ ਕੀਤੇ ਹਨ ਜਿਨ੍ਹਾਂ ਨੂੰ ਹੁਣ ਨਿਭਾਉਣ ਦਾ ਵੀ ਸਮਾਂ ਆ ਗਿਆ ਹੈ। ਇਸੇ ਕੜੀ ਤਹਿਤ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਵੀ ਇੱਕ ਵੱਡਾ ਐਲਾਨ ਕਰ ਦਿੱਤਾ ਹੈ। ਦਰਅਸਲ ਮਹਿੰਗਾਈ ਤੋਂ ਰਾਹਤ ਦੇਣ ਲਈ ਟੈਕਸ ਕ੍ਰੈਡਿਟ ਵਿੱਚ ਵਾਧਾ ਕੀਤਾ ਜਾਵੇਗਾ। ਇਸ ਨੀਤੀ ਨੂੰ ਵੈਲਕਮ ਬੂਸਟ ਆਖਿਆ ਗਿਆ ਹੈ। ਰਿਪੋਰਟਾਂ ਅਨੁਸਾਰ ਸਰਕਾਰ ਵੱਲੋਂ 1 ਅਪ੍ਰੈਲ 2024 ਤੋਂ ਵਰਕਿੰਗ ਫਾਰ ਫੈਮਿਲੀ ਟੈਕਸ ਕ੍ਰੈਡਿਟ ਵਿੱਚ ਵਾਧਾ ਕੀਤਾ ਜਾਵੇਗਾ।
ਮੀਡੀਆ ਰਿਪੋਰਟਾਂ ਮੁਤਾਬਿਕ ਦ ਫੈਮਿਲੀ ਟੈਕਸ ਕ੍ਰੈਡਿਟ ਰੇਟਸ ਨੂੰ ਪ੍ਰਤੀ ਹਫਤੇ ਸਭ ਤੋਂ ਵੱਡੇ ਬੱਚੇ ਲਈ $136 ਤੋਂ ਵਧਾਕੇ $144 ਅਤੇ ਬਾਕੀ ਬੱਚਿਆਂ ਲਈ $111 ਤੋਂ $117 ਪ੍ਰਤੀ ਬੱਚਾ ਕੀਤਾ ਜਾਵਗਾ, ਉੱਥੇ ਹੀ ਬੈਸਟ ਸਟਾਰਟ ਟੈਕਸ ਕ੍ਰੈਡਿਟ ਨੂੰ ਵਧਾਕੇ $69 ਤੋਂ $73 ਪ੍ਰਤੀ ਹਫਤਾ ਕੀਤਾ ਜਾਵੇਗਾ।