ਨਿਊਜ਼ੀਲੈਂਡ ਵਰਗੇ ਦੇਸ਼ ਦੇ ਵਿੱਚ ਸਿਟੀਜਨਸ਼ਿਪ ਹਾਸਿਲ ਕਰਨਾ ਕਾਫ਼ੀ ਔਖਾ ਕੰਮ ਮੰਨਿਆ ਜਾਂਦਾ ਹੈ। ਪਰ ਅਸੀਂ ਤੁਹਾਨੂੰ ਕੁੱਝ ਅਜਿਹੇ ਅੰਕੜੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਬਾਰੇ ਜਾਣ ਤੁਸੀ ਵੀ ਹੈਰਾਨ ਰਹਿ ਜਾਓਗੇ ਤੇ ਕਹੋਂਗੇ ਕਿ ਭਾਰਤੀਆਂ ਲਈ ਸ਼ਾਇਦ ਇਹ ਕੰਮ ਵੀ ਸੌਖਾ ਹੀ ਹੈ। ਦਰਅਸਲ ਡਿਪਾਰਟਮੈਂਟ ਆਫ ਇੰਟਰਨਲ ਅਫੇਅਰਜ਼ ਨਿਊਜ਼ੀਲੈਂਡ ਨੇ ਖੁਲਾਸਾ ਕੀਤਾ ਹੈ ਕਿ ਲਗਾਤਾਰ ਦੂਜੇ ਸਾਲ ਨਿਊਜ਼ੀਲੈਂਡ ਦੀ ਸੀਟਿਜਨਸ਼ਿਪ ਹਾਸਿਲ ਕਰਨ ਵਾਲਿਆਂ ਵਿੱਚ ਭਾਰਤੀ ਮੂਲ ਦੇ ਲੋਕ ਸਭ ਤੋਂ ਮੋਹਰੀ ਰਹੇ ਹਨ। ਜੇਕਰ ਅੰਕੜਿਆਂ ‘ਤੇ ਝਾਤ ਮਾਰੀਏ ਤਾਂ ਇਸ ਦੌਰਾਨ ਕੁੱਲ 32,199 ਲੋਕਾਂ ਸੀਟਿਜਨਸ਼ਿਪ ਮਿਲੀ ਹੈ ਜਿਨ੍ਹਾਂ ਵਿੱਚੋਂ 5982 ਲੋਕ ਭਾਰਤੀ ਮੂਲ ਦੇ ਹਨ ਅਤੇ ਇਹ ਅੰਕੜਾ ਤਕਰੀਬਨ 18% ਹੈ। ਉੱਥੇ ਹੀ ਇੰਗਲੈਂਡ ਤੇ ਫਿਲੀਪੀਨਜ਼ ਕ੍ਰਮਵਾਰ ਦੂਜੇ ਅਤੇ ਤੀਜੇ ਨੰਬਰ ‘ਤੇ ਹਨ।