ਬੀਤੀ ਰਾਤ ਤਰਨਾਕੀ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੱਲ੍ਹ ਤਰਨਾਕੀ ਵਿੱਚ ਇੱਕ ਘਾਤਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ ਸੀ। ਉਰੇਨੁਈ ਦੇ ਪੱਛਮ, ਸਟੇਟ ਹਾਈਵੇਅ 3/ਮੇਨ ਨਾਰਥ ਰੋਡ ‘ਤੇ ਵਾਪਰੇ ਹਾਦਸੇ ਦੀ ਪੁਲਿਸ ਨੂੰ ਰਾਤ 11.20 ਵਜੇ ਸੂਚਨਾ ਦਿੱਤੀ ਗਈ ਸੀ। ਇਸ ਹਾਦਸੇ ਦੌਰਾਨ ਦੋ ਹੋਰ ਲੋਕਾਂ ਨੂੰ “ਸੱਟਾਂ” ਲੱਗੀਆਂ ਸਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਫਿਲਹਾਲ ਹਾਦਸੇ ਦੀ ਜਾਂਚ ਜਾਰੀ ਹੈ।
![fatal crash in taranaki](https://www.sadeaalaradio.co.nz/wp-content/uploads/2023/12/29c8b6a6-37ae-4834-a56e-8d1e71eb4d0e-950x534.jpg)