ਗਲੇਨ ਮੈਕਸਵੈੱਲ ਨੇ ਰੁਤੁਰਾਜ ਗਾਇਕਵਾੜ ਦੇ ਸੈਂਕੜੇ ‘ਤੇ ਪਾਣੀ ਫੇਰਦੇ ਹੋਏ ਆਸਟ੍ਰੇਲੀਆ ਨੂੰ ਭਾਰਤ ਖਿਲਾਫ ਤੀਜੇ ਟੀ-20 ਮੈਚ ‘ਚ 5 ਵਿਕਟਾਂ ਨਾਲ ਜਿਤਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ‘ਚ 3 ਵਿਕਟਾਂ ‘ਤੇ 222 ਦੌੜਾਂ ਬਣਾਈਆਂ ਸਨ। ਭਾਰਤ ਲਈ, ਗਾਇਕਵਾੜ ਨੇ 215.79 ਦੀ ਸਟ੍ਰਾਈਕ ਰੇਟ ਨਾਲ 123* ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ, ਜੋ ਭਾਰਤ ਦੀ ਮਦਦ ਨਹੀਂ ਕਰ ਸਕੀ। ਮੈਕਸਵੈੱਲ ਨੇ 48 ਗੇਂਦਾਂ ‘ਤੇ 8 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ 104* ਦੌੜਾਂ ਦੀ ਪਾਰੀ ਖੇਡੀ।
ਆਸਟ੍ਰੇਲੀਆ ਨੇ ਤੀਜਾ ਮੈਚ ਜਿੱਤ ਕੇ ਸੀਰੀਜ਼ ਵਿਚ ਆਪਣੇ ਆਪ ਨੂੰ ਬਰਕਰਾਰ ਰੱਖਿਆ ਹੈ। ਚੌਥੇ ਨੰਬਰ ‘ਤੇ ਆਏ ਗਲੇਨ ਮੈਕਸਵੈੱਲ ਨੇ ਆਸਟ੍ਰੇਲੀਆ ਦੀ ਜਿੱਤ ਦੀਆਂ ਉਮੀਦਾਂ ਨੂੰ ਫਿਰ ਤੋਂ ਜਗਾਇਆ, ਜੋ ਹੌਲੀ-ਹੌਲੀ ਫਿੱਕੀ ਪੈ ਰਹੀ ਸੀ। ਮੈਕਸਵੈੱਲ ਨੇ ਆਖਰੀ ਗੇਂਦ ‘ਤੇ ਆਸਟ੍ਰੇਲੀਆ ਨੂੰ ਜਿੱਤ ਦਿਵਾਈ। ਬਰਸਾਪਾਰਾ ਕ੍ਰਿਕਟ ਸਟੇਡੀਅਮ ‘ਚ ਮੈਕਸਵੈੱਲ ਨੇ ਸਟੈਂਡ ‘ਚ ਮੌਜੂਦ ਭਾਰਤੀ ਪ੍ਰਸ਼ੰਸਕਾਂ ਨੂੰ ਪੂਰੀ ਤਰ੍ਹਾਂ ਨਾਲ ਸ਼ਾਂਤ ਕੀਤਾ।