ਜਿਵੇਂ ਕਿ ਸਭ ਤੋਂ ਪਤਾ ਹੀ ਹੈ ਕਿ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਭਾਰਤ ਦੇ ਵਿੱਚ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਉੱਥੇ ਹੀ ਭਾਰਤ ਦੇ ਕਿਸਾਨਾਂ ਵਾਂਗ ਨਿਊਜ਼ੀਲੈਂਡ ਦੇ ਕਿਸਾਨਾਂ ਨੇ ਵੀ ਕੁੱਝ ਦਿਨ ਪਹਿਲਾ ਆਪਣੀਆਂ ਕੁੱਝ ਮੰਗਾਂ ਨੂੰ ਲੈ ਕੇ ਇੱਕ ਟ੍ਰੈਕਟਰ ਰੈਲੀ ਕੱਢੀ ਸੀ। ਇੰਨਾ ਪ੍ਰਦਰਸ਼ਨਾਂ ਤੋਂ ਅਸੀਂ ਕਿਸਾਨਾਂ ਦੀ ਹਲਾਤਾਂ ਦਾ ਵੀ ਅੰਦਾਜ਼ਾ ਲਗਾ ਸਕਦੇ ਹਾਂ। ਇਸੇ ਤਹਿਤ ਅਸੀਂ ਅੱਜ ਵੀ ਜਿਸ ਮਾਮਲੇ ਬਾਰੇ ਗੱਲ ਕਾਰਨ ਜਾਂ ਰਹੇ ਹਾਂ ਉਹ ਵੀ ਕਿਸਾਨਾਂ ਦੇ ਨਾਲ ਹੀ ਜੁੜਿਆ ਹੋਇਆ ਹੈ। ਦਰਅਸਲ ਕਿਸਾਨਾਂ ਸਹਾਇਤਾ ਅਤੇ ਉਨ੍ਹਾਂ ਦੀ ਮਾਨਸਿਕ ਸਿਹਤ ਲਈ ਇੱਕ ਫੰਡ ਇਕੱਤਰ ਕਰਨ ਲਈ ਇੱਕ ਨੌਜਵਾਨ ਨੇ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਚੰਦਰ ਹਰਜਿੰਦਰ ਸਿੰਘ ਨੇ ਕਿਸਾਨਾਂ ਦੀ ਸਹਾਇਤਾ ਕਰਨ ਲਈ ਇੱਕ ਉਪਰਾਲਾ ਕੀਤਾ ਹੈ, ਹਰਜਿੰਦਰ ਨੇ 50 ਕਿਲੋਮੀਟਰ ਦੀ ਦੌੜ ਇਕੱਲੇ ਨੇ ਪੂਰੀ ਕੀਤੀ ਹੈ।
ਸਿਰਫ ਇੰਨਾ ਹੀ ਨਹੀਂ, ਬਲਕਿ ਪਿਛਲੇ ਇੱਕ ਸਾਲ ਦੇ ਅੰਦਰ ਉਸ ਨੇ Baldwin ਸਟ੍ਰੀਟ ਵਰਲਡਜ਼ ਸਟੀਪੈਸਟ ਸਟ੍ਰੀਟ ਦੇ 135 ਲੈਪਸ ਲਾ ਕੇ ਬੈਸ਼ ਦਿ ਬਾਲਡਵਿਨ ਨੂੰ ਵੀ ਪੂਰਾ ਕਰ ਲਿਆ ਹੈ। ਇਸੇ ਉਦੇਸ਼ ਦੇ ਲਈ ਪੈਸਾ ਇਕੱਠਾ ਕਰਨ ਲਈ, Queenstown ਮੈਰਾਥਨ ਨੂੰ ਆਪਣੇ gumboot getup ਵਿੱਚ ਪੂਰਾ ਕੀਤਾ। ਇਹ ਸਭ ਕੁੱਝ ਕਿਸਾਨਾਂ ਦੀ ਮਾਨਸਿਕ ਸਿਹਤ ਸੰਘਰਸ਼ਾਂ ਦੇ ਸਮਰਥਨ ਲਈ ਪੈਸੇ ਇਕੱਠੇ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਚੰਦਰ ਹਰਜਿੰਦਰ ਸਿੰਘ ਹਰ ਕਿਸੇ ਲਈ ਇੱਕ ਮਿਸਾਲ ਬਣ ਗਿਆ ਹੈ।
ਸਹਾਇਤਾ ਕਰਨ ਅਤੇ ਵਧੇਰੇ ਜਾਣਕਾਰੀ ਲਈ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਕਰੋ —
https://givealittle.co.nz/fundraiser/crushingit-4-mentalhealth