ਜੇਕਰ ਤੁਸੀ ਵੀ ਕਿਸੇ ਫਲਾਈਟ ਦੀ ਆਨਲਾਈਨ ਟਿਕਟ ਬੁੱਕ ਕਰਵਾਈ ਹੈ ਜਾ ਕਰਵਾਉਣੀ ਹੈ ਤਾਂ ਇਸ ਖਬਰ ਨੂੰ ਜ਼ਰਾ ਧਿਆਨ ਦੇ ਨਾਲ ਪੜ੍ਹ ਲਿਓ। ਨਹੀਂ ਤਾਂ ਤੁਹਾਨੂੰ ਵੀ ਪਛਤਾਉਣਾ ਪੈ ਸਕਦਾ ਹੈ। ਦਰਅਸਲ ਬੇ ਆਫ਼ ਪਲੈਂਟੀ ਦੇ ਇੱਕ ਪਰਿਵਾਰ ਨਾਲ ਕੁੱਝ ਅਜਿਹਾ ਹੋਇਆ ਹੈ ਜਿਸ ਦਾ ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਸੀ। ਮਾਮਲੇ ਬਾਰੇ ਦੱਸਦਿਆਂ ਰਕਸ਼ਾ ਵੰਦਨਾ ਨੇ ਕਿਹਾ ਕਿ ਉਨ੍ਹਾਂ ਨੇ Booking.com ਦੀ ਵਰਤੋਂ ਕਰਕੇ ਭਾਰਤ ਤੋਂ ਆਕਲੈਂਡ ਵਾਇਆ ਮਲੇਸ਼ੀਆ ਰਾਹੀਂ ਆਪਣੇ ਪਰਿਵਾਰ ਲਈ $1900 ਦੀਆਂ ਟਿਕਟਾਂ ਖਰੀਦੀਆਂ ਸਨ। ਪਰ ਹੋਇਆ ਅਜਿਹਾ ਕਿ ਜਹਾਜ਼ ਆਕਲੈਂਡ ਆਉਣ ਦੀ ਬਜਾਏ ਮਲੇਸ਼ੀਆ ਤੋਂ ਸਿੱਧਾ ਪਰਥ ਗਿਆ ਜਿੱਥੇ ਜਾਕੇ ਉਨ੍ਹਾਂ ਨੂੰ ਇੱਕ ਨਵਾਂ ਪੰਗਾ ਪੈ ਗਿਆ ਦਰਅਸਲ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਕੋਲ ਆਸਟ੍ਰੇਲੀਆ ਦਾ ਟ੍ਰਾਂਜਿਟ ਵੀਜਾ ਨਹੀਂ ਸੀ ਜਿਸ ਕਾਰਨ ਉਨ੍ਹਾਂ ਨੂੰ ਅੱਗੇ ਆਕਲੈਂਡ ਲਈ ਜਹਾਜ ਨਹੀਂ ਚੜਣ ਦਿੱਤਾ ਗਿਆ। ਇਸ ਮਗਰੋਂ ਵੰਦਨਾ ਨੂੰ $3500 ਦੀਆਂ ਨਵੀਆਂ ਟਿਕਟਾਂ ਖ੍ਰੀਦ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਆਕਲੈਂਡ ਬੁਲਾਉਣਾ ਪਿਆ।
ਉੱਥੇ ਹੀ ਇਸ ਮਾਮਲੇ ਬਾਰੇ ਵੰਦਨਾ ਨੇ ਕਿਹਾ ਕਿ ਬੁਕਿੰਗ ਡਾਟ ਕਾਮ ਨੂੰ ਉਸਨੂੰ ਪਹਿਲਾਂ ਟਿਕਟ ਰਿਫੰਡ ਕਰਨਾ ਚਾਹੀਦਾ ਹੈ, ਕਿਉਂਕਿ ਉਸ ਵਿੱਚ ਕਿਤੇ ਵੀ ਨਹੀਂ ਲਿਖਿਆ ਸੀ ਕਿ ਜਹਾਜ਼ ਵਾਇਆ ਆਸਟ੍ਰੇਲੀਆ ਹੋ ਕੇ ਆਵੇਗਾ। ਉਨ੍ਹਾਂ ਕਿਹਾ ਕਿ ਏਅਰਲਾਈਨ ਦੀ ਵੈਬਸਾਈਟ ‘ਤੇ ਸਾਫ ਲਿਖਿਆ ਸੀ ਕਿ ਉਕਤ ਫਲਾਈਟ ਵਾਇਆ ਆਸਟ੍ਰੇਲੀਆ ਹੀ ਜਾਏਗੀ। ਪਰ ਹੋਇਆ ਇਸ ਦੇ ਉਲਟ ਇਸ ਲਈ ਉਨ੍ਹਾਂ ਨੂੰ ਹੋਰ ਖਰਚਾ ਵੀ ਕਰਨਾ ਪੈ ਗਿਆ ਇਸ ਲਈ ਉਨ੍ਹਾਂ ਨੂੰ ਰਿਫੰਡ ਜਾਰੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਸ ਨੂੰ ਧੋਖਾਧੜੀ ਵੀ ਕਰਾਰ ਦਿੱਤਾ ਹੈ।