ਭਾਰਤ ਅਤੇ ਕਨੇਡਾ ਦਰਮਿਆਨ ਚੱਲ ਰਹੀ ਤਲਖ਼ੀ ਦੇ ਵਿਚਕਾਰ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਖਾਸ ਕਰ ਇਹ ਖਬਰ ਉਨ੍ਹਾਂ ਲੋਕਾਂ ਲਈ ਅਹਿਮ ਹੈ ਜੋ ਕੈਨੇਡੀਅਨ ਨਾਗਰਿਕ ਹਨ। ਦਰਅਸਲ 2 ਮਹੀਨਿਆਂ ਬਾਅਦ ਭਾਰਤ ਨੇ ਕੈਨੇਡੀਅਨ ਲੋਕਾਂ ਲਈ ਈ-ਵੀਜ਼ਾ ਸੇਵਾ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ। ਕੂਟਨੀਤਕ ਵਿਵਾਦ ਦੌਰਾਨ ਈ-ਵੀਜ਼ਾ ਸੇਵਾ ‘ਤੇ ਦੋ ਮਹੀਨਿਆਂ ਤੱਕ ਪਾਬੰਦੀ ਤੋਂ ਬਾਅਦ ਭਾਰਤ ਨੇ ਕੈਨੇਡੀਅਨ ਲੋਕਾਂ ਲਈ ਈ-ਵੀਜ਼ਾ ਸੇਵਾਵਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਹਨ।