[gtranslate]

ਵੀਡੀਓ : ‘ਟਾਈਗਰ’ ਦੇ ਪ੍ਰਸ਼ੰਸਕਾਂ ਨੇ ਜੋਸ਼ ‘ਚ ਗੁਆਏ ਹੋਸ਼, ਥਿਏਟਰ ‘ਚ ਆਤਿਸ਼ਬਾਜ਼ੀ ਕਾਰਨ ਲੋਕਾਂ ਨੂੰ ਪਈਆਂ ਭਾਜੜਾਂ, ਮਾਮਲੇ ਬਾਰੇ ਸਲਮਾਨ ਖਾਨ ਨੇ ਆਖੀ ਇਹ ਗੱਲ…

salman khan tiger 3 screening fireworks

ਸਲਮਾਨ ਖਾਨ ਦੀ ਫਿਲਮ ਟਾਈਗਰ 3, 12 ਨਵੰਬਰ ਨੂੰ ਰਿਲੀਜ਼ ਹੋ ਗਈ ਹੈ। ਸਿਨੇਮਾਘਰਾਂ ‘ਚ ਸਲਮਾਨ ਦੀ ਫਿਲਮ ਪੂਰੇ ਜੋਸ਼ ਨਾਲ ਚੱਲ ਰਹੀ ਹੈ। ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ ਜੋ ਹੈਰਾਨ ਕਰਨ ਵਾਲਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਥੀਏਟਰ ‘ਚ ਪਟਾਕੇ ਚਲਾਏ ਜਾ ਰਹੇ ਹਨ, ਜਿਸ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਹੈ। ਘਟਨਾ ਮੁੰਬਈ ਦੇ ਮਾਲੇਗਾਓਂ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ।

ANI ਦੇ ਅਨੁਸਾਰ, ਮਾਲੇਗਾਓਂ ਪੁਲਿਸ ਨੇ ਮਹਾਰਾਸ਼ਟਰ ਪੁਲਿਸ ਐਕਟ ਦੀ ਧਾਰਾ 112 ਅਤੇ 117 ਦੇ ਤਹਿਤ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਲਮਾਨ ਖਾਨ ਨੇ ਟਵੀਟ ਕਰਕੇ ਚਿੰਤਾ ਜ਼ਾਹਿਰ ਕੀਤੀ ਅਤੇ ਲੋਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ। ਸਲਮਾਨ ਖਾਨ ਨੇ ਆਪਣੇ ਟਵੀਟ ‘ਚ ਲਿਖਿਆ, ”ਟਾਈਗਰ 3 ਦੌਰਾਨ ਥੀਏਟਰ ‘ਚ ਆਤਿਸ਼ਬਾਜ਼ੀ ਦੀਆਂ ਖਬਰਾਂ ਸੁਣ ਰਿਹਾ ਹਾਂ। ਇਹ ਖ਼ਤਰਨਾਕ ਹੈ। ਕਿਸੇ ਦੀ ਜਾਨ ਨੂੰ ਖਤਰੇ ਵਿੱਚ ਪਾਏ ਬਿਨਾਂ ਫਿਲਮ ਦਾ ਆਨੰਦ ਲਓ। ਸੁਰੱਖਿਅਤ ਰਹੋ।”

Leave a Reply

Your email address will not be published. Required fields are marked *