ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਵਿਸ਼ਵ ਕੱਪ ‘ਚ ਜਲਵਾ ਜਾਰੀ ਹੈ। ਮੁਹੰਮਦ ਸ਼ਮੀ ਵਿਰੋਧੀ ਟੀਮਾਂ ਦੇ ਬੱਲੇਬਾਜ਼ਾਂ ਲਈ ਮੁਸੀਬਤ ਬਣੇ ਹੋਏ ਹਨ। ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ‘ਚ ਮੁਹੰਮਦ ਸ਼ਮੀ ਚੌਥੇ ਨੰਬਰ ‘ਤੇ ਹਨ। ਪਰ ਖਾਸ ਗੱਲ ਇਹ ਹੈ ਕਿ ਮੁਹੰਮਦ ਸ਼ਮੀ ਨੇ ਸਿਰਫ 4 ਮੈਚ ਖੇਡੇ ਹਨ, ਜੋ ਬਾਕੀ ਚੋਟੀ ਦੇ ਗੇਂਦਬਾਜ਼ਾਂ ਤੋਂ ਲਗਭਗ ਅੱਧੇ ਹਨ। ਮੁਹੰਮਦ ਸ਼ਮੀ ਨੇ 4 ਮੈਚਾਂ ‘ਚ 7 ਦੀ ਔਸਤ ਨਾਲ 16 ਵਿਰੋਧੀ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।
ਹਾਲਾਂਕਿ ਹੁਣ ਮੁਹੰਮਦ ਸ਼ਮੀ ਸੋਸ਼ਲ ਮੀਡੀਆ ‘ਤੇ ਇਕ ਵੱਖਰੇ ਕਾਰਨ ਕਰਕੇ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਮਸ਼ਹੂਰ ਬਾਲੀਵੁੱਡ ਅਦਾਕਾਰਾ ਪਾਇਲ ਘੋਸ਼ ਨੇ ਮੁਹੰਮਦ ਸ਼ਮੀ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਹੈ। ਪਾਇਲ ਘੋਸ਼ ਨੇ ਟਵੀਟ ਕੀਤਾ ਹੈ, ਇਸ ਟਵੀਟ ‘ਚ ਉਨ੍ਹਾਂ ਨੇ ਮੁਹੰਮਦ ਸ਼ਮੀ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਪਾਇਲ ਘੋਸ਼ ਨੇ ਟਵੀਟ ‘ਚ ਲਿਖਿਆ ਹੈ ਕਿ “ਸ਼ਮੀ, ਤੂੰ ਆਪਣੀ ਅੰਗਰੇਜ਼ੀ ਸੁਧਾਰ ਲੈ, ਮੈਂ ਤੇਰੇ ਨਾਲ ਵਿਆਹ ਕਰਨ ਲਈ ਤਿਆਰ ਹਾਂ।”
ਹਾਲਾਂਕਿ ਮਸ਼ਹੂਰ ਬਾਲੀਵੁੱਡ ਅਦਾਕਾਰਾ ਪਾਇਲ ਘੋਸ਼ ਦਾ ਟਵੀਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
#Shami Tum apna English sudharlo, I’m ready to marry you ????????
— Payal Ghoshॐ (@iampayalghosh) November 2, 2023