[gtranslate]

ਬੱਚਿਆਂ ਨੂੰ ਇਤਿਹਾਸ ਤੇ ਗੁਰਮਤਿ ਨਾਲ ਜੋੜਣ ਲਈ ਵੱਡਾ ਉਪਰਾਲਾ, Christchurch ਦੇ ਗੁਰੂਘਰ ‘ਚ ਮਨਾਇਆ ਗਿਆ ਤੀਸਰਾ ਸਿੱਖ ਯੂਥ ਡੇ

sikh youth day was celebrated

ਵਿਦੇਸ਼ਾ ‘ਚ ਵੱਸਦੇ ਬੱਚਿਆਂ ਨੂੰ ਇਤਿਹਾਸ ਤੇ ਗੁਰਮਤਿ ਨਾਲ ਜੋੜਣ ਲਈ ਅਕਸਰ ਹੀ ਕੋਈ ਨਾ ਕੋਈ ਵੱਡਾ ਉਪਰਾਲਾ ਕੀਤਾ ਜਾਂਦਾ ਹੈ। ਇਸੇ ਕੜੀ ਤਹਿਤ ਨਿਊਜ਼ੀਲੈਂਡ ਦੇ Christchurch ਸ਼ਹਿਰ ‘ਚ ਵੀ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ। ਦਰਅਸਲ Christchurch ਦੇ ਗੁਰਦੁਆਰਾ ਸਿੰਘ ਸਭਾ ਵਿਖੇ ਬੀਤੇ ਦਿਨੀਂ ਮਿਤੀ 4 ਅਤੇ 5 ਨਵੰਬਰ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਤੀਸਰਾ ਸਿੱਖ ਯੂਥ ਡੇ ਸਮਾਗਮ ਕਰਵਾਇਆ ਗਿਆ ਹੈ। ਇਸ ਦੌਰਾਨ ਬੱਚਿਆਂ ਦੇ ਵੱਖ-ਵੱਖ ਗੁਰਮਤਿ ਮੁਕਾਬਲੇ ਅਤੇ ਖੇਡਾਂ ਕਰਵਾਈਆਂ ਗਈਆਂ। ਉੱਥੇ ਹੀ ਐਤਵਾਰ ਦੇ ਦਿਵਾਨਾਂ ਦੌਰਾਨ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇੱਕ ਅਹਿਮ ਗੱਲ ਇਹ ਵੀ ਹੈ ਕਿ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਗਿਣਤੀ ਤਕਰੀਬਨ 80 ਦੇ ਕਰੀਬ ਸੀ ਅਤੇ ਸਾਰਿਆਂ ਬੱਚਿਆਂ ਵਿੱਚ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ। ਗੁਰਦੁਆਰਾ ਸਾਹਿਬ ਵੱਲੋਂ ਆਪਣੀ ਨੌਜਵਾਨ ਪੀੜੀ ਨੂੰ ਆਪਣੇ ਗੁਰ ਇਤਿਹਾਸ ਅਤੇ ਗੁਰਮਤਿ ਨਾਲ ਜੋੜਣ ਲਈ ਸਾਲ 2021 ਤੋਂ ਇਹ ਨਿਵੇਕਲਾ ਉਪਰਾਲਾ ਅਰੰਭ ਕੀਤਾ ਗਿਆ ਸੀ। ਇਸ ਲਈ ਹਰ ਸਾਲ ਇਸੇ ਤਰ੍ਹਾਂ ਹੀ ਇਹ ਸਿੱਖ ਯੂਥ ਡੇ ਸਮਾਗਮ ਕਰਵਾਇਆ ਜਾਵੇਗਾ।

Leave a Reply

Your email address will not be published. Required fields are marked *