[gtranslate]

ਮੋਗਾ ‘ਚ ਵਾਪਰਿਆ ਇੱਕ ਹੋਰ ਦਰਦਨਾਕ ਹਾਦਸਾ, ਕਾਰ-ਟਰੱਕ ਦੀ ਟੱਕਰ ‘ਚ 5 ਨੌਜਵਾਨਾਂ ਦੀ ਮੌਤ, ਨਹੀਂ ਹੋ ਸਕੀ ਪਹਿਚਾਣ

car and truck collided

ਮੋਗਾ ਵਿੱਚ ਸੋਮਵਾਰ ਨੂੰ ਵਾਪਰੇ ਇੱਕ ਹੋਰ ਦਰਦਨਾਕ ਹਾਦਸੇ ਵਿੱਚ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਪਿੰਡ ਕੜੇਵਾਲਾ ਨੇੜੇ ਕਾਰ ਅਤੇ ਟਰੱਕ ਦੀ ਟੱਕਰ ਕਾਰਨ ਵਾਪਰਿਆ। ਹਾਦਸੇ ‘ਚ ਕਾਰ ‘ਚ ਸਵਾਰ ਪੰਜੇ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਹਾਦਸਾ ਰਾਤ 3 ਵਜੇ ਵਾਪਰਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਤੋਂ ਪਹਿਲਾਂ ਐਤਵਾਰ ਨੂੰ ਮੋਗਾ ਦੇ ਅਜੀਤਵਾਲ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਲਾੜੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਹ ਬਰਾਤ ਫਾਜ਼ਿਲਕਾ ਤੋਂ ਲੁਧਿਆਣਾ ਦੇ ਬੱਦੋਵਾਲ ਪਿੰਡ ਆ ਰਹੀ ਸੀ। ਲਾੜੇ ਦੀ ਕਾਰ ਅਜੀਤਵਾਲ ਨੇੜੇ ਖੜ੍ਹੇ ਟਰਾਲੇ ਨਾਲ ਟਕਰਾ ਗਈ ਸੀ।

 

Likes:
0 0
Views:
212
Article Categories:
India News

Leave a Reply

Your email address will not be published. Required fields are marked *