ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਜ਼ਬਰਦਸਤ ਮੈਚ ਹੋਣ ਜਾ ਰਿਹਾ ਹੈ। ਇਹ ਮੈਚ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਨ੍ਹਾਂ ਦੋਵਾਂ ਟੀਮਾਂ ਲਈ ਅੱਜ ਦਾ ਮੈਚ ਨਾਕਆਊਟ ਮੈਚ ਤੋਂ ਘੱਟ ਨਹੀਂ ਹੈ ਕਿਉਂਕਿ ਅੱਜ ਦਾ ਮੈਚ ਜੋ ਵੀ ਟੀਮ ਜਿੱਤੇਗੀ ਉਹ ਸੈਮੀਫਾਈਨਲ ਵੱਲ ਵਧੇਗੀ, ਅੱਜ ਦਾ ਮੈਚ ਹਾਰਨ ਵਾਲੀ ਟੀਮ ਦਾ ਸੈਮੀਫਾਈਨਲ ‘ਚ ਪਹੁੰਚਣਾ ਮੁਸ਼ਕਿਲ ਹੋ ਜਾਵੇਗਾ। ਇਸ ਲਈ ਅੱਜ ਦਾ ਮੈਚ ਇਨ੍ਹਾਂ ਦੋਵਾਂ ਟੀਮਾਂ ਲਈ ਬਹੁਤ ਅਹਿਮ ਹੈ।
ਪਾਕਿਸਤਾਨ ਨੇ ਨਿਊਜ਼ੀਲੈਂਡ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਦੇ ਖਿਡਾਰੀ ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ ‘ਤੇ ਉਤਰਣਗੇ। ਉੱਥੇ ਹੀ ਕੇਨ ਵਿਲੀਅਮਸਨ ਦੀ ਟੀਮ ਦੇ ਪਲੇਇੰਗ ਇਲੈਵਨ ਵਿੱਚ ਵਾਪਸੀ ਹੋਈ ਹੈ।