ਨਿਊਜ਼ੀਲੈਂਡ ‘ਚ ਆਏ ਦਿਨ ਹੁੰਦੀਆਂ ਲੁੱਟਾਂ ਖੋਹਾਂ ਤੇ ਚੋਰੀਆਂ ਦੀਆਂ ਘਟਨਾਵਾਂ ਨੇ ਕਾਰੋਬਾਰੀਆਂ ਦੇ ਮਨਾਂ ‘ਚ ਵੱਡਾ ਡਰ ਪੈਦਾ ਕਰ ਦਿੱਤਾ ਹੈ। ਨੌਬਤ ਇਹ ਆ ਗਈ ਹੈ ਕਿ ਲੋਕ ਹੁਣ ਆਪਣਾ ਕਾਰੋਬਾਰ ਬੰਦ ਕਰਨ ਲੱਗੇ ਹਨ। ਤਾਜ਼ਾ ਮਾਮਲਾ ਆਕਲੈਂਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਰਿਵਾਰ ਨੇ 48 ਘੰਟਿਆਂ ਵਿੱਚ ਤਿੰਨ ਵਾਰ ਡਾਇਰੀ ‘ਤੇ ਹੋਈ ਲੁੱਟ ਤੋਂ ਬਾਅਦ ਦੁਕਾਨ ਬੰਦ ਕਰਨ ਦਾ ਫੈਸਲਾ ਕੀਤਾ ਹੈ। ਆਤਿਫ ਖਾਨ ਨੇ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਰੋਬਾਰ ਖਰੀਦਣ ਤੋਂ ਪਹਿਲਾਂ ਹੀ ਅਪਰਾਧੀਆਂ ਦੇ ਨਿਸ਼ਾਨੇ ‘ਤੇ ਸੀ, ਪਰ ਪਿਛਲੇ ਮਾਲਕਾਂ ਨੇ ਉਨ੍ਹਾਂ ਨੂੰ ਇਸ ਬਾਰੇ ਕਦੇ ਨਹੀਂ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪਹਿਲੀ ਚੋਰੀ ਹੋਣ ਤੋਂ ਬਾਅਦ, ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸੇ ਪਤੇ ‘ਤੇ ਪਹਿਲਾਂ ਵੀ ਕੁਝ ਘਟਨਾਵਾਂ ਹੋ ਚੁੱਕੀਆਂ ਹਨ।
![auckland family closing dairy](https://www.sadeaalaradio.co.nz/wp-content/uploads/2023/11/c1c9134d-2c84-4a77-b90b-b69c4d121def-950x534.jpg)