ਨਿਊ ਲਿਨ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਅੱਜ ਸਵੇਰੇ ਆਕਲੈਂਡ ਦੇ ਉਪਨਗਰ ਨਿਊ ਲਿਨ ਵਿੱਚ ਇੱਕ ਘਰ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 7 ਵਜੇ ਦੇ ਕਰੀਬ ਕੋਹੇਕੋਹੇ ਸਟ੍ਰੀਟ ਪਤੇ ‘ਤੇ ਬੁਲਾਇਆ ਗਿਆ ਸੀ। ਪੁਲਿਸ ਅਤੇ ਫਾਇਰ ਅਤੇ ਐਮਰਜੈਂਸੀ NZ ਅੱਗ ਦੇ ਹਾਲਾਤਾਂ ਦਾ ਪਤਾ ਲਗਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ।
ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਦੋ ਮੰਜ਼ਿਲਾ ਘਰ ਨੂੰ ਅੱਗ ਲੱਗਣ ਬਾਰੇ ਸਵੇਰੇ 7 ਵਜੇ ਤੋਂ ਪਹਿਲਾਂ ਉਨ੍ਹਾਂ ਨੂੰ ਕਈ ਕਾਲਾਂ ਆਈਆਂ ਸਨ। ਇਸ ਮਗਰੋਂ ਤਿੰਨ ਫਾਇਰ ਟਰੱਕਾਂ ਨੂੰ ਘਟਨਾ ਵਾਲੀ ਥਾਂ ‘ਤੇ ਭੇਜਿਆ ਗਿਆ ਸੀ, ਹਾਲਾਂਕਿ ਇਸ ਮਗਰੋਂ ਦੋ ਹੋਰ ਫਾਇਰ ਟਰੱਕ ਭੇਜੇ ਗਏ ਸਨ। ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਹੇਠਲੀ ਮੰਜ਼ਿਲ ਅੱਗ ਦੀ ਲਪੇਟ ਵਿੱਚ ਸੀ। ਇੱਕ ਬੁਲਾਰੇ ਨੇ ਕਿਹਾ ਕਿ ਅੱਗ ਘੱਟ ਗਈ ਹੈ, ਪਰ ਕੁੱਝ ਟੀਮ ਅਜੇ ਵੀ ਇਸ ਨੂੰ ਪੂਰੀ ਤਰ੍ਹਾਂ ਬੁਝਾਉਣ ਲਈ ਕੰਮ ਕਰ ਰਹੀ ਹੈ।