ਉੱਤਰੀ-ਪੱਛਮੀ ਆਕਲੈਂਡ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਦਰਅਸਲ ਇੱਕ ਵਾਹਨ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। Emergency ਸੇਵਾਵਾਂ ਨੂੰ ਸ਼ਾਮ 6.15 ਵਜੇ ਦੇ ਕਰੀਬ ਡੇਲ ਰੋਡ ਵੇਨਉਪਾਈ ਦੇ ਨੇੜੇ ਰਿਵਰਲੇਆ ਰੋਡ ‘ਤੇ ਹਾਦਸੇ ਲਈ ਬੁਲਾਇਆ ਗਿਆ ਸੀ। ਪੁਲਿਸ ਨੇ ਇੱਕ ਬਿਆਨ ‘ਚ ਦੱਸਿਆ ਕਿ ਡਰਾਈਵਰ ਨੂੰ ਕੋਈ ਡਾਕਟਰੀ ਸਮੱਸਿਆ ਆਈ ਸੀ ਜਿਸ ਤੋਂ ਬਾਅਦ ਕਾਰ ਦਰੱਖਤ ਨਾਲ ਟਕਰਾ ਗਈ। ਪੁਲਿਸ ਨੇ ਕਿਹਾ ਕਿ ਸੜਕ ਨੂੰ ਬੰਦ ਕੀਤਾ ਗਿਆ ਹੈ ਜਦਕਿ ਗੰਭੀਰ ਕਰੈਸ਼ ਯੂਨਿਟ ਘਟਨਾ ਸਥਾਨ ਦੀ ਜਾਂਚ ਕਰ ਰਹੀ ਹੈ।
![person killed in rural auckland crash](https://www.sadeaalaradio.co.nz/wp-content/uploads/2023/10/63096be5-9c39-47a2-91da-48ef83875b20-950x534.jpg)