ਆਕਲੈਂਡ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ, ਦਰਅਸਲ ਪੁਲਿਸ ਨੇ 18 ਅਤੇ 19 ਸਾਲ ਦੇ ਦੋ ਨੌਜਵਾਨਾਂ ਨੂੰ ਬੀਤੀ ਰਾਤ ਆਕਲੈਂਡ ‘ਚ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕਰਨ ਮਗਰੋਂ ਭੱਜਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ ਜਦੋਂ ਪੁਲਿਸ ਨੇ ਵਾਹਨ ਰੋਕਣ ਦਾ ਇਸ਼ਾਰਾ ਕੀਤਾ ਸੀ ਤਾਂ ਨੌਜਵਾਨਾਂ ਨੇ ਕਾਰ ਭਜਾ ਲਈ ਅਤੇ ਕਾਫੀ ਦੇਰ ਤੱਕ ਚੋਰ ਪੁਲਿਸ ਵਿਚਕਾਰ ਰੇਸ ਲੱਗਦੀ ਰਹੀ ਇਸ ਦੌਰਾਨ ਨੌਜਵਾਨਾਂ ਨੇ ਸੜਕ ਦੇ ਗਲਤ ਸਾਈਡ ਵੀ ਤੇਜ ਰਫਤਾਰ ‘ਚ ਗੱਡੀ ਚਲਾਈ ਹਲਾ ਕੇ ਰਾਹਤ ਰਹੀ ਕਿ ਇਸ ਦੌਰਾਨ ਕੋਈ ਹਾਦਸਾ ਨਹੀਂ ਵਾਪਰਿਆ, ਇਸ ਮਗਰੋਂ ਪੁਲਿਸ ਨੇ ਪਾਪਾਟੋਏਟੋਏ ‘ਚ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਰਿਪੋਰਟਾਂ ਅਨੁਸਾਰ ਇਹ ਕਾਰ ਵੀ ਚੋਰੀ ਦੀ ਸੀ ਅਤੇ ਇੱਕ ਚੋਰੀ ਦੀ ਕੋਸ਼ਿਸ ‘ਚ ਵੀ ਇਸ ਦੀ ਵਰਤੋਂ ਕੀਤੀ ਗਈ ਸੀ।
![teens arrested after](https://www.sadeaalaradio.co.nz/wp-content/uploads/2023/10/ab7a569a-3896-48b4-8cbe-576a6c1149d3-950x534.jpg)