ਆਕਲੈਂਡ ‘ਚ ਬੀਤੀ ਰਾਤ ਅਤੇ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਤਿੰਨ ਮਾਮਲਿਆਂ ਤੋਂ ਬਾਅਦ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 7 ਲੋਕਾਂ ‘ਚੋਂ ਚਾਰ ਦੀ ਉਮਰ 13 ਤੋਂ 16 ਸਾਲ ਦੇ ਵਿਚਕਾਰ ਹੈ। ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਲਗਭਗ 7.46 ਵਜੇ, ਉਨ੍ਹਾਂ ਨੇ ਡਰੂਰੀ ਦੇ ਨੇੜੇ ਸਟੇਟ ਹਾਈਵੇਅ 1 ‘ਤੇ ਦੱਖਣ ਵੱਲ ਜਾ ਰਿਹਾ ਇੱਕ ਵਾਹਨ ਦੇਖਿਆ, ਜਿਸ ਦੀ ਇੱਕ ਦਿਨ ਪਹਿਲਾਂ ਅਵੋਂਡੇਲ ਦੇ ਇੱਕ ਪਤੇ ਤੋਂ ਚੋਰੀ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਇੰਨਾਂ ਦਾ ਪਿੱਛਾ ਕਰ ਪੁਲਿਸ ਨੇ Wiri ਨੇੜਿਓਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਫਿਰ ਅੱਧੀ ਰਾਤ ਤੋਂ ਬਾਅਦ “ਗਲਤ” ਨੰਬਰ ਪਲੇਟਾਂ ਵਾਲਾ ਇੱਕ ਮੋਟਰਸਾਈਕਲ ਮੈਨੂਰੇਵਾ ‘ਚ ਦੇਖਿਆ ਗਿਆ ‘ਤੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।
ਅੱਜ ਸਵੇਰੇ ਮੈਨੂਰੇਵਾ ‘ਚ ਵੀ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਨਤਾ ਦੇ ਇੱਕ ਮੈਂਬਰ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀ ਗੱਡੀ ਸਨੀਵੇਲ ਦੇ ਇੱਕ ਪਤੇ ਤੋਂ ਚੋਰੀ ਹੋ ਗਈ ਹੈ। ਪੁਲਿਸ ਨੇ ਫਿਰ ਚੋਰੀ ਹੋਏ ਵਾਹਨ ਨੂੰ ਨਿਊ ਲਿਨ ਅਤੇ ਮੈਨੂਰੇਵਾ ਵੱਲ ਜਾਂਦਿਆ ਦੇਖਿਆ। ਇਸ ਮਗਰੋਂ ਪੁਲਿਸ ਨੇ 13-16 ਸਾਲ ਦੀ ਉਮਰ ਦੇ ਚਾਰ ਲੋਕਾਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ। ਹੰਟਰ ਨੇ ਕਿਹਾ ਕਿ ਸਾਰੇ ਚਾਰ ਲੋਕਾਂ ਨੂੰ ਯੂਥ ਏਡ ਸਰਵਿਸਿਜ਼ ਲਈ ਰੈਫਰ ਕਰ ਦਿੱਤਾ ਗਿਆ ਹੈ।