ਸ਼ੁੱਕਰਵਾਰ ਸਵੇਰੇ ਡੁਨੇਡਿਨ ਦੇ ਉੱਤਰ ਵਿੱਚ ਇੱਕ ਕਾਰ ਨਾਲ ਮੋਟਰਸਾਈਕਲ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਅੱਜ ਸਵੇਰੇ 10.10 ਵਜੇ ਦੇ ਕਰੀਬ ਮਾਊਂਟ ਕਾਰਗਿਲ ਨੇੜੇ ਡੁਨੇਡਿਨ ਦੇ ਉੱਤਰੀ ਮੋਟਰਵੇਅ ‘ਤੇ ਹੋਏ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਹਾਲਾਂਕਿ ਕੋਈ ਹੋਰ ਵਿਅਕਤੀ ਇਸ ਹਾਦਸੇ ‘ਚ ਜ਼ਖਮੀ ਨਹੀਂ ਹੋਇਆ।
