Porirua ‘ਚ 7000 ਤੋਂ ਵੱਧ ਸੰਪਤੀਆਂ ਦੀ ਬਿਜਲੀ ਗੁਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੈਲਿੰਗਟਨ ਇਲੈਕਟ੍ਰੀਸਿਟੀ ਨੇ ਕਿਹਾ ਕਿ ਅੱਜ ਦੁਪਹਿਰ ਦੇ ਸ਼ੁਰੂ ਵਿੱਚ ਟਰਾਂਸਪਾਵਰ ਦੇ ਪ੍ਰਮੁੱਖ ਪਾਵਰ ਸਪਲਾਈ ਪੁਆਇੰਟਾਂ ਵਿੱਚੋਂ ਇੱਕ ‘ਚ ਖਰਾਬੀ ਕਾਰਨ ਉਸਦੀ ਵੰਡ ਪ੍ਰਭਾਵਿਤ ਹੋਈ ਸੀ। ਬਿਜਲੀ ਬੰਦ ਹੋਣ ਕਾਰਨ ਉਪਨਗਰਾਂ ਵਿੱਚ 7377 ਸੰਪਤੀਆਂ ਪ੍ਰਭਾਵਿਤ ਹੋਈਆਂ ਹਨ ਜਿਨ੍ਹਾਂ ਵਿੱਚ ਪਾਉਤਾਹਾਨੁਈ, ਪਲੀਮਰਟਨ, ਮਾਨਾ, ਟਿਤਾਹੀ ਬੇ, ਵਿਟਬੀ ਅਤੇ ਵੈਲਿੰਗਟਨ ਦੇ ਉੱਤਰ ਵਿੱਚ ਹੋਰ ਖੇਤਰ ਸ਼ਾਮਿਲ ਹਨ। ਹਾਲਾਂਕਿ ਟ੍ਰਾਂਸਪਾਵਰ ਨੇ ਕਿਹਾ ਕਿ ਦੁਪਹਿਰ 2 ਵਜੇ ਤੱਕ ਬਿਜਲੀ ਬਹਾਲ ਹੋ ਗਈ ਹੈ। ਉੱਥੇ ਹੀ ਉਨ੍ਹਾਂ ਆਊਟੇਜ ਦੌਰਾਨ ਲੋਕਾਂ ਦੇ ਸਬਰ ਲਈ ਧੰਨਵਾਦ ਕੀਤਾ।