ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ੍ਰੇਣੀ ਪਿਛਲੇ ਲੰਮੇ ਸਮੇ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵਿਚਕਾਰ ਹੁਣ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਦਰਅਸਲ ਐਕਟ ਪਾਰਟੀ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕਿ ਜੇਕਰ ਉਹ ਇਸ ਵਾਰ ਚੋਣਾਂ ਜਿੱਤ ਸੱਤਾ ‘ਚ ਆਉਂਦੇ ਨੇ ਤਾਂ ਇਮਪਲਾਇਰ ਨਾਲ ਸਬੰਧਿਤ ਵਰਕ ਵੀਜਾ ‘ਤੇ ਖਾਸ ਧਿਆਨ ਦੇਣਗੇ ਅਤੇ ਇਸ ਸ੍ਰੇਣੀ ਨੂੰ ਲੈ ਕੇ ਵੱਡਾ ਬਦਲਾਅ ਕਰਨਗੇ। ਪਾਰਟੀ ਦੇ ਪ੍ਰਧਾਨ ਡੇਵਿਡ ਸੀਮੌਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਐਕਰੀਡੇਟਡ ਇਮਪਲਾਇਰ ਵੀਜਾ ਸ੍ਰੇਣੀ ਨੂੰ ਬੰਦ ਕਰਨਗੇ। ਉਨ੍ਹਾਂ ਇਸ ਸ੍ਰੇਣੀ ਦੀ ਬਜਾਏ ਡਿਮਾਂਡ-ਪ੍ਰਾਇਸਿੰਗ ਸਿਸਟਮ ਲਿਆਉਣ ਦੀ ਗੱਲ ਆਖੀ ਜਿਸ ਵਿੱਚ ਲੇਬਰ ਮਾਰਕੀਟ ਟੈਸਟ ਪਾਸ ਕਰਨ ਦੀ ਜਰੂਰਤ ਨਹੀਂ ਹੋਏਗੀ। ਇਸ ਦੌਰਾਨ ਉਨ੍ਹਾਂ ਭਾਰਤ ਨਾਲ ਨੇੜਤਾ ਵਧਾਉਣ ਦੀ ਵੀ ਗੱਲ ਆਖੀ।
![act party leader david seymour said](https://www.sadeaalaradio.co.nz/wp-content/uploads/2023/10/f6c1cda7-e645-4618-bd59-edc74e59901a-950x534.jpg)