ਪੁਲਿਸ ਨੇ ਐਤਵਾਰ ਰਾਤ ਨੂੰ ਆਕਲੈਂਡ ਦੇ Ōtāhuhu ਵਿੱਚ ਇੱਕ ਰਿਹਾਇਸ਼ੀ ਜਾਇਦਾਦ ਵਿੱਚ ਇੱਕ 70 ਸਾਲਾ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਸੋਮਵਾਰ ਨੂੰ ਇੱਕ ਬਿਆਨ ਵਿੱਚ, ਇੰਸਪੈਕਟਰ ਡੈਨੀਅਲ ਮੀਡੇ ਨੇ ਕਿਹਾ ਕਿ ਪੁਲਿਸ ਨੂੰ ਰਾਤ 9 ਵਜੇ ਦੇ ਕਰੀਬ ਪ੍ਰਿੰਸਸ ਸਟਰੀਟ ਈਸਟ ਵਿੱਚ ਬੁਲਾਇਆ ਗਿਆ ਸੀ। ਮੀਡੇ ਨੇ ਕਿਹਾ, “ਪੀੜਤ ਦੀ ਗੋਲੀ ਲੱਗਣ ਕਰਨ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਸੋਮਵਾਰ ਦੁਪਹਿਰ ਨੂੰ ਇੱਕ ਅਪਡੇਟ ਵਿੱਚ, ਡਿਟੈਕਟਿਵ ਇੰਸਪੈਕਟਰ ਕ੍ਰਿਸ ਬੈਰੀ ਨੇ ਕਿਹਾ ਕਿ ਪੁਲਿਸ ਇਹ ਪਤਾ ਕਰ ਰਹੀ ਹੈ ਕਿ ਅਸਲ ਵਿੱਚ ਕੀ ਹੋਇਆ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਉਸ ਵਿਅਕਤੀ ਦਾ ਪਰਿਵਾਰ ਪੁਲਿਸ ਦੀ ਸਹਾਇਤਾ ਕਰ ਰਿਹਾ ਹੈ।
ਇਸ ਪੜਾਅ ‘ਤੇ ਅਸੀਂ ਤੱਥਾਂ ਨੂੰ ਇਕੱਠੇ ਕਰਨ ਲਈ ਸਖਤ ਮਿਹਨਤ ਕਰ ਰਹੇ ਹਾਂ। ਅਸੀਂ ਪੀੜਤ ਪਰਿਵਾਰ ਨੂੰ ਸਹਾਇਤਾ ਵੀ ਪ੍ਰਦਾਨ ਕਰ ਰਹੇ ਹਾਂ। ਜਿਸ ਕਿਸੇ ਨੇ ਵੀ ਇਲਾਕੇ ਵਿੱਚ ਕੋਈ ਸ਼ੱਕੀ ਚੀਜ਼ ਦੇਖੀ ਜਾਂ ਸੁਣੀ ਹੋਵੇ, ਉਸ ਨੂੰ ਫਾਈਲ ਨੰਬਰ 210822/9740 ਦੇ ਹਵਾਲੇ ਨਾਲ 105 ‘ਤੇ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ। ਜਾਂ ਫਿਰ 0800 555 111 ‘ਤੇ Crimestoppers ਨੂੰ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਘਟਨਾ ਵਿੱਚ ਜਾਨ ਗਵਾਉਣ ਵਾਲੇ ਵਿਅਕਤੀ ਦਾ ਪੋਸਟਮਾਰਟਮ ਭਲਕੇ ਕੀਤਾ ਜਾਵੇਗਾ।