ਬਾਲੀਵੁੱਡ ਦਾ ਚਾਕਲੇਟ ਬੁਆਏ ਕਹੇ ਜਾਣ ਵਾਲੇ ਰਣਬੀਰ ਕਪੂਰ ਇੱਕ ਵੱਡੀ ਸਮੱਸਿਆ ਵਿੱਚ ਫਸਦੇ ਨਜ਼ਰ ਆ ਰਹੇ ਹਨ। ਦਰਅਸਲ, ਐਕਟਰ ਨੂੰ ‘ਮਹਾਦੇਵ ਬੁੱਕ’ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਸੰਮਨ ਮਿਲਿਆ ਹੈ। ਅਦਾਕਾਰ ਨੂੰ ਜਲਦੀ ਹੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਅਸਲ ‘ਚ ਇਸ ਮਾਮਲੇ ‘ਚ ਰਣਬੀਰ ਕਪੂਰ ਦਾ ਨਾਂ ਸਾਹਮਣੇ ਆਇਆ ਹੈ। ਕਿਉਂਕਿ ਅਭਿਨੇਤਾ ਮਹਾਦੇਵ ਆਨਲਾਈਨ ਗੇਮਿੰਗ ਐਪ ਮਾਮਲੇ ਦੇ ਦੋਸ਼ੀ ਸੌਰਭ ਚੰਦਰਾਕਰ ਦੇ ਵਿਆਹ ‘ਚ ਸ਼ਾਮਿਲ ਹੋਏ ਸਨ। ਦੱਸ ਦੇਈਏ ਕਿ ਸੌਰਭ ‘ਤੇ ਹਵਾਲਾ ਜ਼ਰੀਏ ਸਿਤਾਰਿਆਂ ਨੂੰ ਪੈਸੇ ਦੇਣ ਦਾ ਦੋਸ਼ ਹੈ। ਜਾਣਕਾਰੀ ਮੁਤਾਬਿਕ ਇਹ ਸੰਮਨ ਰਣਬੀਰ ਕਪੂਰ ਨੂੰ ਪੁੱਛਗਿੱਛ ਲਈ ਭੇਜਿਆ ਗਿਆ ਹੈ। ਹਾਲਾਂਕਿ ਇਸ ਮਾਮਲੇ ‘ਚ ਰਣਬੀਰ ਕਪੂਰ ਤੋਂ ਇਲਾਵਾ ਹੋਰ ਸਿਤਾਰਿਆਂ ਦੇ ਨਾਂ ਸਾਹਮਣੇ ਆ ਰਹੇ ਹਨ ਜੋ ਈਡੀ ਦੇ ਰਡਾਰ ‘ਤੇ ਹੋ ਸਕਦੇ ਹਨ। ਇਸ ਸੂਚੀ ‘ਚ ਸੰਨੀ ਲਿਓਨ, ਪਾਕਿਸਤਾਨੀ ਗਾਇਕ ਆਤਿਫ ਅਸਲਮ, ਰਾਹਤ ਫਤਿਹ ਅਲੀ ਖਾਨ, ਬਾਲੀਵੁੱਡ ਗਾਇਕਾ ਨੇਹਾ ਕੱਕੜ, ਸੰਗੀਤਕਾਰ ਵਿਸ਼ਾਲ ਡਡਲਾਨੀ ਦੇ ਨਾਂ ਸ਼ਾਮਿਲ ਹਨ।
![ranbir kapoor summons by ed](https://www.sadeaalaradio.co.nz/wp-content/uploads/2023/10/93e741fa-3bd4-4b08-85ea-80e4edf998ff-950x534.jpg)