[gtranslate]

ਸਿੱਧੂ ਮੂਸੇਵਾਲਾ ‘ਤੇ RPG ਹਮਲੇ ਦੀ ਸੀ ਤਿਆਰੀ, ਗੈਂਗਸਟਰ ਲਾਰੈਂਸ ਨੇ ਪੁੱਛਗਿੱਛ ਦੌਰਾਨ ਕੀਤਾ ਵੱਡਾ ਖੁਲਾਸਾ, ਐਨ ਮੌਕੇ ‘ਤੇ ਬਦਲਿਆ ਸੀ ਪਲਾਨ

preparations for RPG attack on sidhu moosewala

ਪੰਜਾਬ ਦੇ ਮੋਹਾਲੀ ਸਥਿਤ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਵਿੱਚ ਵਰਤੀ ਗਈ ਆਰਪੀਜੀ ਅਸਲ ਵਿੱਚ ਸਿੱਧੂ ਮੂਸੇਵਾਲਾ ‘ਤੇ ਵਰਤੀ ਜਾਣੀ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਨੇ ਖੁਦ ਰਿਮਾਂਡ ਦੌਰਾਨ ਦਿੱਲੀ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਸੀ। ਇਹ ਆਰਪੀਜੀ ਪ੍ਰਦਾਨ ਕਰਨ ਵਾਲੇ ਲਾਰੈਂਸ ਦੇ ਪਾਕਿਸਤਾਨੀ ਸਾਥੀ ਹਰਵਿੰਦਰ ਸਿੰਘ ਰਿੰਦਾ ਨੇ ਆਖਰੀ ਸਮੇਂ ‘ਤੇ ਬਦਲਾਅ ਕੀਤਾ।

ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਜਦੋਂ ਉਹ ਚੋਣਾਂ ਦੌਰਾਨ ਕਿਸੇ ਜਨਤਕ ਥਾਂ ‘ਤੇ ਹੁੰਦੇ ਜਾਂ ਕਿਸੇ ਰੈਲੀ ਨੂੰ ਸੰਬੋਧਨ ਕਰ ਰਹੇ ਹੁੰਦੇ ਤਾਂ ਸਿੱਧੂ ‘ਤੇ ਹਮਲਾ ਕੀਤਾ ਜਾਂਦਾ ਪਰ ਉਥੇ ਮੌਜੂਦ ਸਿੱਧੂ ਸਣੇ ਹੋਰ ਲੋਕਾਂ ਦੀ ਜਾਨ ਨੂੰ ਖਤਰਾ ਸੀ। ਹੋਰ ਮੌਤਾਂ ਦੇ ਡਰੋਂ ਲਾਰੈਂਸ ਨੇ ਫੈਸਲਾ ਬਦਲ ਲਿਆ ਸੀ।ਲਾਰੈਂਸ ਇਸ ਲਈ ਪੂਰੀ ਤਰ੍ਹਾਂ ਤਿਆਰ ਸੀ ਪਰ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਇਸ ਕਦਮ ਤੋਂ ਬਾਅਦ ਕਈ ਹੋਰ ਜਾਨਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਆਖਰੀ ਸਮੇਂ ‘ਤੇ ਇਹ ਫੈਸਲਾ ਬਦਲ ਦਿੱਤਾ ਗਿਆ। ਜਿਸ ਤੋਂ ਬਾਅਦ ਇਸ ਨੂੰ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਚਲਾਉਣ ਦਾ ਵਿਚਾਰ ਉਲੀਕਿਆ ਗਿਆ। ਜਿਸ ਨੂੰ ਅਕਤੂਬਰ 2022 ਵਿੱਚ ਲੰਡਾ ਦੀ ਮਦਦ ਨਾਲ ਪੂਰਾ ਕੀਤਾ ਗਿਆ ਸੀ।

ਆਰਪੀਜੀ ਨੂੰ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਦੀ ਮਦਦ ਨਾਲ ਸਰਹੱਦ ਪਾਰ ਭਾਰਤ ਲਿਆਂਦਾ ਗਿਆ ਸੀ। ਇਸ ਪੂਰੇ ਕੰਮ ਲਈ ਸਮੱਗਲਰਾਂ ਦੀ ਮਦਦ ਲਈ ਗਈ ਸੀ। ਰਿੰਦਾ ਨੇ ਕਥਿਤ ਤੌਰ ‘ਤੇ ਕਾਰਵਾਈ ਨੂੰ ਅੰਜ਼ਾਮ ਦੇਣ ਲਈ ਲਾਰੈਂਸ ਗੈਂਗ ਦੇ ਮੈਂਬਰਾਂ ਨੂੰ ਸ਼ਾਮਿਲ ਕੀਤਾ ਸੀ। ਅੱਗੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਸਥਿਤ ਭਗੌੜੇ ਅੱਤਵਾਦੀ ਲਖਬੀਰ ਸਿੰਘ ਲੰਡਾ ਨੇ ਰਿੰਦਾ ਨਾਲ ਮਿਲੀਭੁਗਤ ਕੀਤੀ ਸੀ। ਲੰਡਾ ਵੀ ਰਿੰਦਾ ਤੋਂ ਬਾਅਦ ਦੂਜਾ ਕਮਾਂਡ ਅਫਸਰ ਸੀ।

Leave a Reply

Your email address will not be published. Required fields are marked *