ਕਈ ਲੋਕ ਸ਼ਰਾਬ ਦੀ ਲੱਤ ਨੂੰ ਛੱਡਣ ਲਈ ਬਹੁਤ ਤਰੀਕੇ ਅਪਣਾਉਂਦੇ ਹਨ ਪਰ ਫੇਰ ਵੀ ਉਹ ਸ਼ਰਾਬ ਵੀ ਉਹ ਸ਼ਰਾਬ ਨਹੀਂ ਛੱਡ ਪਾਉਂਦੇ। ਪਰ ਹੁਣ ਸ਼ਰਾਬ ਦੇ ਆਦੀਆਂ ਦੀ ਇਸ ਆਦਤ ਨੂੰ ਛਡਵਾਉਣ ਦੇ ਲਈ ਨਿਊਜ਼ੀਲੈਂਡ ‘ਚ ਵੱਡਾ ਉਪਰਾਲਾ ਕੀਤਾ ਗਿਆ ਹੈ। ਦਰਅਸਲ ਵੈਲਿੰਗਟਨ ਵਿੱਚ ਨਿਊਜ਼ੀਲੈਂਡ ਦਾ ਪਹਿਲਾ ‘ਵੈੱਟ ਹਾਊਸ’ ਖੋਲ੍ਹਿਆ ਗਿਆ ਹੈ। ਜਿੱਥੇ ਸ਼ਰਾਬ ਪੀਂਦੇ ਬੇਘਰੇ ਲੋਕ ਸ਼ਰਾਬ ਪੀਂਦੇ ਹੋਏ ਵੀ ਮਦਦ ਲੈ ਸਕਦੇ ਹਨ। ਇਹ ਮਰਦਾਂ ਨੂੰ ਸ਼ਰਾਬ ‘ਤੇ ਨਿਰਭਰਤਾ ਨੂੰ ਘਟਾਉਣ ਦੇ ਉਦੇਸ਼ ਨਾਲ ਇੱਕ ਸੁਰੱਖਿਅਤ ਘਰ, ਭੋਜਨ, ਸਲਾਹ ਅਤੇ ਨਸ਼ਾ ਮੁਕਤੀ ਸੇਵਾਵਾਂ ਪ੍ਰਦਾਨ ਕਰਦਾ ਹੈ। ਇਹ ਸਹੂਲਤ 2009 ਤੋਂ ਯੋਜਨਾਬੰਦੀ ਵਿੱਚ ਹੈ, ਪਰ ਫੰਡਿੰਗ ਦੀਆਂ ਮੁਸ਼ਕਿਲਾਂ ਅਤੇ ਗੁਆਂਢੀਆਂ ਦੇ ਵਿਰੋਧ ਕਾਰਨ ਇਸ ਵਿੱਚ ਕਈ ਰੁਕਾਵਟਾਂ ਆਈਆਂ ਸਨ। $6 ਮਿਲੀਅਨ ਦੀ ਸਹੂਲਤ ਤਰਨਾਕੀ ਸਟ੍ਰੀਟ ‘ਤੇ ਨਵੀਨੀਕਰਨ ਕੀਤਾ ਪੁਰਸ਼ਾਂ ਦਾ ਰੈਣ ਬਸੇਰਾ ਹੈ। ਇਸ ਵਿੱਚ 18 ਸੌਣ ਵਾਲੇ ਕਮਰੇ ਹਨ। ਵੈਲਿੰਗਟਨ ਸਿਟੀ ਮਿਸ਼ਨ ਸਿਟੀ ਕਾਉਂਸਿਲ ਦੇ ਫੰਡਾਂ ਨਾਲ ਇਸ ਸਹੂਲਤ ਨੂੰ ਚਲਾਏਗਾ।
