ਨਿਊਜ਼ੀਲੈਂਡ ਦੇ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾਂ ਰਿਹਾ ਹੈ। ਪਹਿਲੇ ਕਮਿਊਨਿਟੀ ਕੇਸ ਦੀ ਪੁਸ਼ਟੀ ਹੋਣ ਤੋਂ ਬਾਅਦ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਮੇਂ ਇੱਕ ਹੋਰ ਕੋਵਿਡ ਮਾਮਲੇ ਦੀ ਪੁਸ਼ਟੀ ਹੋਈ ਹੈ। ਪ੍ਰਾਪਤ ਹੋਈ ਜਾਣਕਰੀ ਦੇ ਅਨੁਸਾਰ ਆਕਲੈਂਡ ਦੇ ਸਕਾਈਸਿਟੀ ਕੈਸੀਨੋ ਦੇ ਇੱਕ ਕਰਮਚਾਰੀ ਦੀ ਕੋਵਿਡ -19 ਟੈਸਟ ਰਿਪੋਰਟ ਪੌਜੇਟਿਵ ਆਈ ਹੈ। ਸਕਾਈਸਿਟੀ ਨੇ ਸ਼ਨੀਵਾਰ ਸ਼ਾਮ ਨੂੰ ਇੰਸਟਾਗ੍ਰਾਮ ‘ਤੇ ਮਾਮਲੇ ਬਾਰੇ ਇੱਕ ਅਪਡੇਟ ਪੋਸਟ ਕੀਤਾ ਸੀ। ਪੋਸਟ ਵਿੱਚ ਲਿਖਿਆ ਸੀ “ਅੱਜ ਦੁਪਹਿਰ ਦੇ ਬਾਅਦ ਸਕਾਈਸਿਟੀ ਨੂੰ ਸਲਾਹ ਦਿੱਤੀ ਗਈ ਕਿ ਆਕਲੈਂਡ ਵਿੱਚ ਇੱਕ ਸਟਾਫ ਮੈਂਬਰ ਜੋ ਸ਼ੁੱਕਰਵਾਰ 13 ਅਗਸਤ ਨੂੰ ਸ਼ਾਮ 8:30 ਵਜੇ ਅਤੇ ਸ਼ਨੀਵਾਰ 14 ਅਗਸਤ ਨੂੰ ਸਵੇਰੇ 8:30 ਵਜੇ ਦੇ ਵਿਚਕਾਰ ਸਾਡੇ ਪੱਧਰ 3 ਪਲੈਟੀਨਮ ਗੇਮਿੰਗ ਰੂਮ ਵਿੱਚ ਕੰਮ ਕਰ ਰਿਹਾ ਸੀ, ਕੋਵਿਡ -19 ਦਾ ਪੁਸ਼ਟੀਕਰਣ ਕੇਸ ਹੈ।”
ਇਸ ਦੇ ਨਾਲ ਹੀ ਦੱਸ ਦੇਈਏ ਕਿ ਸ਼ਨੀਵਾਰ ਨੂੰ ਇੱਕ ਵਾਰ ਫਿਰ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 21 ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਦੇਸ਼ ਵਿੱਚ ਮਾਮਲਿਆਂ ਦੀ ਕੁੱਲ ਗਿਣਤੀ 51 ਹੋ ਗਈ ਸੀ। ਪਰ ਹੁਣ ਇੱਕ ਮਾਮਲਾ ਹੋਰ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਮਾਮਲਿਆਂ ਦੀ ਕੁੱਲ ਗਿਣਤੀ 52 ਹੋ ਗਈ ਹੈ।