ਮੰਗਲਵਾਰ ਦੁਪਹਿਰ ਹੇਸਟਿੰਗਜ਼ ਨੇੜੇ ਇੱਕ ਸਿੰਗਲ-ਕਾਰ ਹਾਦਸੇ ਵਿੱਚ ਪੰਜ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ ਦੋ ਗੰਭੀਰ ਜ਼ਖਮੀ ਹਨ। ਪੁਲਿਸ ਨੇ ਦੱਸਿਆ ਕਿ ਔਰਮੰਡ ਰੋਡ ‘ਤੇ ਹਾਦਸਾ ਦੁਪਹਿਰ 3.35 ਵਜੇ ਦੇ ਕਰੀਬ ਵਾਪਰਿਆ ਸੀ। ਹਾਦਸੇ ‘ਚ ਦੋ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ।
ਪੁਲਿਸ ਨੇ ਕਿਹਾ ਕਿ ਹਾਦਸੇ ਦਾ ਕਾਰਨ ਸਪੀਡ, ਅਲਕੋਹਲ ਅਤੇ ਸੀਟ ਬੈਲਟ ਦਾ ਨਾ ਲਾਉਣਾ ਹੈ। ਜੋ ਅਕਸਰ ਘਾਤਕ ਹਾਦਸਿਆਂ ਵਿੱਚ ਕਾਰਨ ਬਣਦੇ ਹਨ। ਕਾਰਜਕਾਰੀ ਸੀਨੀਅਰ ਸਾਰਜੈਂਟ ਡੈਰੇਨ ਪ੍ਰਿਚਰਡ ਨੇ ਕਿਹਾ, “ਜੋ ਅਸੀਂ ਹੁਣ ਤੱਕ ਜਾਣਦੇ ਹਾਂ, ਅਸੀਂ ਇਹ ਸਲਾਹ ਦੇ ਸਕਦੇ ਹਾਂ ਕਿ ਕਾਰ ਹਾਦਸੇ ਤੋਂ ਪਹਿਲਾਂ ਤੇਜ਼ ਰਫਤਾਰ ਨਾਲ ਯਾਤਰਾ ਕਰ ਰਹੀ ਸੀ। ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਕਾਰ ਕਈ ਵਾਰ ਪਲਟ ਗਈ। ਸਾਰੇ ਵਿਅਕਤੀਆਂ ਦੀ ਉਮਰ 14 ਤੋਂ 27 ਸਾਲ ਦਰਮਿਆਨ ਹੈ। ਸੇਂਟ ਜੌਨ ਨੇ ਕਿਹਾ ਕਿ ਸਾਰੇ ਪੰਜ ਲੋਕਾਂ ਨੂੰ ਹਾਕਸ ਬੇ ਹਸਪਤਾਲ ਲਿਜਾਇਆ ਗਿਆ ਹੈ।