ਪੰਜਾਬੀ ਇਡੰਸਟਰੀ ਦੇ ਮਸ਼ਹੂਰ ਅਦਾਕਾਰ ਪਰਮੀਸ਼ ਵਰਮਾ ਦੇ ਵੱਲੋਂ ਆਪਣੀ ਬਣਨ ਵਾਲੀ ਜੀਵਨ ਸਾਥੀ ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਇਸ ਤੋਂ ਪਹਿਲਾ ਪਰਮੀਸ਼ ਵਰਮਾ ਨੇ ਇਹ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਕੋਈ ਮਿਲ ਗਈ ਹੈ ਜਿਸ ਤੋਂ ਬਾਅਦ ਹੁਣ ਤਸਵੀਰ ਸਾਂਝੀ ਕਰ ਪ੍ਰਸ਼ੰਸਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰ ਪਰਮੀਸ਼ ਵਰਮਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
View this post on Instagram
ਪਰ ਤੁਹਾਨੂੰ ਦੱਸ ਦਈਏ ਕਿ ਇਸ ਤਸਵੀਰ ਨੂੰ ਕਿਸੇ ਕਾਰਨ ਕਰਕੇ ਪਰਮੀਸ਼ ਵਰਮਾ ਨੂੰ ਜਨਤਕ ਕਰਨਾ ਪਿਆ। ਦਰਅਸਲ ਅਜਿਹਾ ਖੁਸ਼ੀ ਦਾ ਮੌਕਾ ਦੇਖ ਅਦਾਕਾਰ ਵੀ ਪੋਸਟ ਪਾਉਣ ਤੋਂ ਰੁਕ ਨਹੀਂ ਸਕੇ। ਕਿਉਂਕ ਉਨ੍ਹਾਂ ਦੀ ਮੰਗੇਤਰ ਗੁਨੀਤ ਗਰੇਵਾਲ ਬ੍ਰਿਟਿਸ਼ ਕੋਲੰਬੀਆ,ਕੈਨੇਡਾ ਦੇ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਜ਼ਿਲ੍ਹੇ ਤੋਂ ਸੰਸਦ ਮੈਂਬਰ ਦੀਆਂ ਚੋਣਾ ਲਈ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵੱਲੋਂ ਨਾਮਜ਼ਦ ਹੋਏ ਹਨ।
View this post on Instagram
ਇਸ ਗੱਲ ਦੀ ਖੁਸ਼ੀ ‘ਚ ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਨੂੰ ਵਧਾਈ ਦਿੰਦਿਆਂ ਪੋਸਟ ਪਾ ਲਿਖਿਆ ਹੈ ਕਿ ਮੈਨੂੰ ਆਪਣੇ ਜੀਵਨਸਾਥੀ ‘ਤੇ ਮਾਣ ਹੈ ਅਤੇ ਬਹੁਤ-ਬਹੁਤ ਵਧਾਈ ਗੁਨੀਤ। ਕੈਨੇਡਾ ਲਿਬਰਲ ਪਾਰਟੀ ਲਈ ਨਾਮੀਨੇਸ਼ਨ ਜਿੱਤਣ ‘ਤੇ ਤੁਹਾਨੂੰ ਮੁਬਾਰਕ। ਇਸ ਲਈ ਮੈਂ ਤੁਹਾਨੂੰ ਕੈਨੇਡਾ ‘ਚ ਮਿਸ਼ਨ ਮੈਟਸਕੀ ਫਰੇਰ ਕੈਨਿਯਨ ਦੀ ਅਗਲੀ ਸੰਸਦ ਮੈਂਬਰ ਵਜੋਂ ਦੇਖਣ ਦੀ ਉਡੀਕ ਕਰ ਰਹਿ ਹਾਂ। ਮੈਂ ਹਮੇਸ਼ਾਂ ਤੁਹਾਡੇ ਨਾਲ ਹਾਂ।