ਪੰਜਾਬ ‘ਚ ਗਲਤ ਮੀਟਰ ਰੀਡਿੰਗ ਦਿਖਾ ਕੇ 600 ਯੂਨਿਟ ਮੁਫਤ ਬਿਜਲੀ ਦਾ ਲਾਭ ਦੇਣ ਦੇ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। ਪਾਵਰਕੌਮ ਨੇ 22 ਮੀਟਰ ਰੀਡਰ, ਸਰਕਲ ਮੈਨੇਜਰ ਅਤੇ ਇੱਕ ਜ਼ੋਨਲ ਮੈਨੇਜਰ ਨੂੰ ਬਰਖ਼ਾਸਤ ਕਰ ਦਿੱਤਾ ਹੈ। ਮੀਟਰ ਰੀਡਰਾਂ ਵਿੱਚੋਂ 2 ਲੁਧਿਆਣਾ ਅਤੇ ਬਾਕੀ ਜਲੰਧਰ ਦੇ ਹਨ। ਪਾਵਰਕੌਮ ਦੇ ਇਨਫੋਰਸਮੈਂਟ ਵਿੰਗ ਨੇ ਲੁਧਿਆਣਾ ਅਤੇ ਜਲੰਧਰ ਸਰਕਲਾਂ ਵਿੱਚ ਆਊਟਸੋਰਸ ਮੀਟਰ ਰੀਡਰਾਂ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਸੀ। ਜਿਸ ਵਿੱਚ ਇਨ੍ਹਾਂ ਬੇਨਿਯਮੀਆਂ ਦਾ ਪਤਾ ਲੱਗਿਆ।
ਇੰਜਨੀਅਰ ਹੀਰਾ ਲਾਲ ਗੋਇਲ, ਚੀਫ ਇੰਜਨੀਅਰ ਇਨਫੋਰਸਮੈਂਟ, ਪਟਿਆਲਾ ਨੇ ਦੱਸਿਆ ਕਿ ਅਪਰੈਲ 2022 ਤੋਂ ਜੁਲਾਈ 2023 ਤੱਕ ਲੁਧਿਆਣਾ ਨੰਬਰ ਅੱਠ ਸਕੁਐਡ, ਸੈਂਟਰਲ ਜ਼ੋਨ, ਲੁਧਿਆਣਾ ਨੰਬਰ ਚਾਰ ਸਰਕਲ ਦੇ ਰਿਕਾਰਡ ਦੀ ਜਾਂਚ ਕੀਤੀ ਗਈ। ਜਿਸ ਵਿੱਚ ਮੀਟਰ ਰੀਡਿੰਗ ਛੁਪਾਉਣ, ਗਲਤ ਰੀਡਿੰਗ ਦਰਜ ਕਰਨ ਸਮੇਤ ਕਈ ਬੇਨਿਯਮੀਆਂ ਪਾਈਆਂ ਗਈਆਂ ਹਨ।