ਬੁੱਧਵਾਰ ਸਵੇਰੇ ਕੈਂਟਰਬਰੀ ਵਿੱਚ “ਜ਼ਬਰਦਸਤ” ਤੀਬਰਤਾ ਵਾਲੇ 6.0 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਹਾਲਾਂਕਿ ਭੂਚਾਲ ਤੋਂ ਬਾਅਦ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। ਭੂਚਾਲ ਗੇਰਾਲਡਾਈਨ ਤੋਂ 45 ਕਿਲੋਮੀਟਰ ਉੱਤਰ ਵਿੱਚ ਸਵੇਰੇ 9.14 ਵਜੇ 11 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਸੀ। ਇਹ ਦੱਖਣੀ ਟਾਪੂ ਦੇ ਹਜ਼ਾਰਾਂ ਲੋਕਾਂ ਦੁਆਰਾ ਮਹਿਸੂਸ ਕੀਤਾ ਗਿਆ ਸੀ। ਜੀਓਨੈੱਟ ਨੇ ਕਿਹਾ ਕਿ 14,000 ਤੋਂ ਵੱਧ ਲੋਕਾਂ ਨੇ ਭੂਚਾਲ ਦੇ ਝਟਕਿਆ ਨੂੰ ਮਹਿਸੂਸ ਕੀਤਾ ਹੈ, 11 ਲੋਕਾਂ ਨੇ ਇਸ ਦੇ ਝਟਕੇ ਨੂੰ “extreme” ਦੱਸਿਆ ਹੈ।
ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਬੁਲਾਰੇ ਨੇ ਕਿਹਾ ਕਿ ਅਜੇ ਤੱਕ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ। ਲੋਕ ਸੋਸ਼ਲ ਮੀਡੀਆ ‘ਤੇ ਆਪਣੇ ਅਨੁਭਵ ਦਾ ਜ਼ਿਕਰ ਕਰ ਰਹੇ ਹਨ। ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (NEMA) ਨੇ ਕਿਹਾ ਹੈ ਕਿ ਭੂਚਾਲ ਤੋਂ ਬਾਅਦ ਨਿਊਜ਼ੀਲੈਂਡ ਨੂੰ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। ਇਸ ਨੇ ਇਹ ਵੀ ਕਿਹਾ ਕਿ ਇਸ ਪੜਾਅ ‘ਤੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।