ਐਤਵਾਰ ਨੂੰ ਏਸ਼ੀਆ ਕੱਪ 2023 ਦਾ ਫਾਈਨਲ ਮੈਚ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਆਲਰਾਊਂਡਰ ਅਕਸ਼ਰ ਪਟੇਲ ਬੰਗਲਾਦੇਸ਼ ਖਿਲਾਫ ਸੁਪਰ-4 ਮੈਚ ‘ਚ ਜ਼ਖਮੀ ਹੋ ਗਿਆ ਸੀ। ਹੁਣ ਅਕਸ਼ਰਦੀ ਥਾਂ ਸਟਾਰ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਮੌਕਾ ਦਿੱਤਾ ਗਿਆ ਹੈ। ਸੁੰਦਰ ਫਾਈਨਲ ਤੋਂ ਪਹਿਲਾਂ ਕੋਲੰਬੋ ਪਹੁੰਚ ਗਿਆ ਹੈ ਅਤੇ ਟੀਮ ‘ਚ ਸ਼ਾਮਿਲ ਹੋ ਗਿਆ।
ਅਕਸ਼ਰ ਪਟੇਲ ਦੀ ਥਾਂ ਲੈਣ ਦੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਦਿੱਤੀ ਹੈ। ਬੀਸੀਸੀਆਈ ਵੱਲੋਂ ਜਾਰੀ ਮੀਡੀਆ ਐਡਵਾਈਜ਼ਰੀ ਵਿੱਚ ਦੱਸਿਆ ਗਿਆ ਕਿ ਪੁਰਸ਼ਾਂ ਦੀ ਚੋਣ ਕਮੇਟੀ ਨੇ ਅਕਸ਼ਰ ਦੀ ਥਾਂ ਵਾਸ਼ਿੰਗਟਨ ਸੁੰਦਰ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਹੈ। ਅੱਗੇ ਦੱਸਿਆ ਗਿਆ ਕਿ ਸੁੰਦਰ ਸ਼ਾਮ ਨੂੰ ਕੋਲੰਬੋ ਪਹੁੰਚ ਗਿਆ ਅਤੇ ਭਾਰਤੀ ਟੀਮ ਵਿੱਚ ਸ਼ਾਮਿਲ ਹੋ ਗਿਆ।