ਸੋਸ਼ਲ ਮੀਡੀਆ ‘ਤੇ ਅਕਸਰ ਹੀ ਬਹੁਤ ਸਾਰੀਆਂ ਵੀਡਿਓਜ਼ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਕਈ ਪੁਲਿਸ ਨਾਲ ਵੀ ਜੁੜੀਆਂ ਹੁੰਦੀਆਂ ਹਨ। ਹੁਣ ਨਿਊਜ਼ੀਲੈਂਡ ਦੀਆਂ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਵੀ ਇੱਕ ਅਨੋਖੀ ਵੀਡੀਓ ਸੋਸ਼ਲ ਮੀਡੀਆ ‘ਤੇ ਜਿਸ ਨੂੰ ਹਰ ਕੋਈ ਖੂਬ ਪਸੰਦ ਕਰ ਰਿਹਾ ਹੈ। ਦਰਅਸਲ ਆਕਲੈਂਡ ਦੀਆਂ 2 ਮਹਿਲਾ ਪੁਲਿਸ ਮੁਲਾਜ਼ਮਾਂ ਦੀ ਇੱਕ ਪਾਰਕ ਵਿੱਚ ਝੂਟੇ ਲੈਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵੀਡੀਓ, ਅਸਲ ਵਿੱਚ TikTok ‘ਤੇ ਪੋਸਟ ਕੀਤਾ ਗਿਆ ਸੀ ਅਤੇ ਬਾਅਦ ਵਿੱਚ Reddit ‘ਤੇ ਸ਼ੇਅਰ ਕੀਤਾ ਗਿਆ ਸੀ, ਇਸ ਦੇ ਕੈਪਸ਼ਨ ਦਿੱਤਾ ਗਿਆ ਸੀਵਿੱਚ ਲਿਖਿਆ ਗਿਆ ਸੀ ਕਿ, “ਜੇ ਤੁਸੀਂ ਹੈਰਾਨ ਹੋ ਕਿ ਜਦੋਂ ਤੁਸੀਂ ਉਨ੍ਹਾਂ ਨੂੰ ਕਾਲ ਕਰਦੇ ਹੋ ਤਾਂ NZ ਪੁਲਿਸ ਕਿਉਂ ਨਹੀਂ ਆਉਂਦੀ।”
ਕਾਉਂਟੀਜ਼ ਮੈਨੂਕਾਉ ਸਾਊਥ ਏਰੀਆ ਕਮਾਂਡਰ ਇੰਸਪੈਕਟਰ ਮੈਟ ਹੋਇਸ ਨੇ ਕਿਹਾ ਕਿ ਇਹ ਵੀਡੀਓ ਉਸ ਵੇਲੇ ਦੀ ਹੈ, ਜਦੋਂ ਇੱਕ ਫੈਮਿਲੀ ਇੰਸੀਡੈਂਸ ਦੀ ਘਟਨਾ ਨਾਲ ਨਜਿੱਠਣ ਤੋਂ ਬਾਅਦ ਸਟਾਫ ਵਾਪਿਸ ਆ ਰਿਹਾ ਸੀ ਤਾਂ ਓਸੇ ਵੇਲੇ ਰਸਤੇ ਵਿੱਚ ਮੈਦਾਨ ‘ਚ ਖੇਡ ਦੇ ਬੱਚਿਆਂ ਨੇ ਇਨ੍ਹਾਂ ਮਹਿਲਾ ਮੁਲਾਜ਼ਮਾਂ ਨੂੰ ਉਨ੍ਹਾਂ ਨਾਲ ਕੁਝ ਸਮਾਂ ਬੀਤਾਉਣ ਦੀ ਗੁਜਾਰਿਸ਼ ਕੀਤੀ। ਇੰਸਪੈਕਟਰ ਹੋਇਸ ਨੇ ਪੁਸ਼ਟੀ ਕੀਤੀ ਕਿ ਉਹ ਵੀਡੀਓ ਤੋਂ ਜਾਣੂ ਸਨ ਅਤੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਫੁਟੇਜ ਅਕਸਰ “ਕੈਮਰੇ ‘ਤੇ ਕਿਸੇ ਚੀਜ਼ ਦੇ ਪਿੱਛੇ ਪੂਰੇ ਪ੍ਰਸੰਗ ਨੂੰ ਕੈਪਚਰ ਨਹੀਂ ਕਰਦੀ।”