ਵੀਰਵਾਰ (14 ਸਤੰਬਰ) ਨੂੰ ਮੁੰਬਈ ਹਵਾਈ ਅੱਡੇ ‘ਤੇ ਉਤਰਦੇ ਸਮੇਂ ਇੱਕ ਨਿੱਜੀ ਚਾਰਟਰਡ ਜਹਾਜ਼ ਰਨਵੇਅ ਤੋਂ ਤਿਲਕ ਗਿਆ। ਜਹਾਜ਼ ਵਿੱਚ 6 ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ ਸਵਾਰ ਸਨ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਹਾਦਸੇ ‘ਚ ਅੱਠ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਡੀਜੀਸੀਏ ਨੇ ਕਿਹਾ ਕਿ ਵਿਸ਼ਾਖਾਪਟਨਮ ਤੋਂ ਮੁੰਬਈ ਲਈ ਉਡਾਣ ਭਰਨ ਵਾਲਾ VSR ਵੈਂਚਰਸ ਲੀਅਰਜੇਟ 45 ਜਹਾਜ਼ VT-DBL ਮੁੰਬਈ ਹਵਾਈ ਅੱਡੇ ‘ਤੇ ਰਨਵੇਅ 27 ‘ਤੇ ਉਤਰਦੇ ਸਮੇਂ ਤਿਲਕ ਗਿਆ ਸੀ। ਜਹਾਜ਼ ‘ਚ 6 ਯਾਤਰੀ ਅਤੇ 2 ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਸ ਹਾਦਸੇ ਦੇ ਸਮੇਂ ਭਾਰੀ ਮੀਂਹ ਪੈ ਰਿਹਾ ਸੀ, ਜਿਸ ਕਾਰਨ ਏਅਰਪੋਰਟ ‘ਤੇ ਵਿਜ਼ੀਬਿਲਟੀ ਸਿਰਫ 700 ਮੀਟਰ ਸੀ। ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ।
ਇਸ ਹਾਦਸੇ ਤੋਂ ਬਾਅਦ ਦੀ ਵੀਡੀਓ ‘ਚ ਮੁੰਬਈ ਏਅਰਪੋਰਟ ‘ਤੇ ਮੀਂਹ ਦੌਰਾਨ ਰਨਵੇ ਦੇ ਕੋਲ ਜਹਾਜ਼ ਦਾ ਮਲਬਾ ਦੇਖਿਆ ਜਾ ਸਕਦਾ ਹੈ। ਹਾਦਸੇ ਦੌਰਾਨ ਜਹਾਜ਼ ਨੂੰ ਅੱਗ ਲੱਗ ਗਈ ਸੀ, ਜਿਸ ਨੂੰ ਐਮਰਜੈਂਸੀ ਸੇਵਾਵਾਂ ਨੇ ਕਾਬੂ ਕਰ ਲਿਆ। ਲੀਅਰਜੇਟ 45 ਇੱਕ ਨੌ-ਸੀਟ ਵਾਲਾ ਸੁਪਰ-ਲਾਈਟ ਬਿਜ਼ਨਸ ਜੈੱਟ ਹੈ ਜੋ ਕੈਨੇਡਾ-ਅਧਾਰਤ ਬੰਬਾਰਡੀਅਰ ਏਵੀਏਸ਼ਨ ਦੇ ਇੱਕ ਡਿਵੀਜ਼ਨ ਦੁਆਰਾ ਨਿਰਮਿਤ ਹੈ।