ਸਟਾਰ ਅਦਾਕਾਰ ਰਜਨੀਕਾਂਤ ਨੇ ਹਾਲ ਹੀ ਵਿੱਚ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਮੁਲਾਕਾਤ ਕੀਤੀ ਹੈ। ਸੁਪਰਸਟਾਰ ਨੇ ਨਮਸਕਾਰ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਦੋਵਾਂ ਨੇ ਹੱਥ ਮਿਲਾਇਆ ਅਤੇ ਇੱਕ ਦੂਜੇ ਨੂੰ ਗਲੇ ਵੀ ਲਗਾਇਆ। ਹਾਲਾਂਕਿ, ਜਿਸ ਚੀਜ਼ ਨੇ ਸਾਰਿਆਂ ਦਾ ਧਿਆਨ ਖਿੱਚਿਆ ਉਹ ਕੁਝ ਹੋਰ ਸੀ। ਦਰਅਸਲ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਫਿਲਮ ‘ਸ਼ਿਵਾਜੀ: ਦਿ ਬੌਸ’ ‘ਚ ਰਜਨੀਕਾਂਤ ਦੇ ਮਸ਼ਹੂਰ ਮੂਵ ‘ਮੋਟਾ ਬੌਸ’ ਦੀ ਨਕਲ ਕਰਦੇ ਨਜ਼ਰ ਆਏ ਸਨ। ਪੀਐਮ ਦੇ ਇਸ ਅੰਦਾਜ਼ ਨੇ ਸਾਰਿਆਂ ਦਾ ਧਿਆਨ ਖਿੱਚਿਆ।
ਹਮੇਸ਼ਾ ਦੀ ਤਰ੍ਹਾਂ ਇਸ ਬੈਠਕ ‘ਚ ਵੀ ਰਜਨੀਕਾਂਤ ਸਫੇਦ ਕਮੀਜ਼ ਅਤੇ ਲੁੰਗੀ ‘ਚ ਨਜ਼ਰ ਆਏ। ਉਸ ਸਮੇਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਰਜਨੀਕਾਂਤ ਹੱਥ ਵਧਾ ਕੇ ਅੱਗੇ ਆਏ ਤਾਂ ਪੀਐੱਮ ਅਨਵਰ ਇਬਰਾਹਿਮ ਨੇ ਅਜਿਹਾ ਕਦਮ ਚੁੱਕਿਆ ਜਿਸ ਨੇ ਸਾਰਿਆਂ ਨੂੰ ਫਿਲਮ ‘ਸ਼ਿਵਾਜੀ ਦਿ ਬੌਸ’ ਦੀ ਯਾਦ ਦਿਵਾ ਦਿੱਤੀ। ਉਨ੍ਹਾਂ ਦਾ ਇਹ ਐਕਸ਼ਨ ਦੇਖ ਕੇ ਰਜਨੀਕਾਂਤ ਵੀ ਮੁਸਕਰਾਉਂਦੇ ਨਜ਼ਰ ਆਏ।