ਸ਼ੁੱਕਰਵਾਰ ਨੂੰ ਸਰਕਾਰ ਵੱਲੋ ਨਿਊਜੀਲੈਂਡ ਵਿੱਚ ਅਲਰਟ ਲੈਵਲ ਚਾਰ ਦੇ ਤਾਲਾਬੰਦੀ ਜਾਰੀ ਰੱਖਣ ਦਾ ਫੈਸਲਾ ਲਿਆ ਜਾਂ ਸਕਦਾ ਹੈ, ਕਿਉਂਕਿ ਇਸ ਸਮੇਂ ਦੇਸ਼ ਵਿੱਚ ਲਗਾਤਾਰ ਕੋਰੋਨਾ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਦਰਅਸਲ ਸ਼ੁੱਕਰਵਾਰ ਨੂੰ ਵੀ ਨਿਊਜੀਲੈਂਡ ਵਿੱਚ ਕੋਵਿਡ -19 ਦੇ 11 ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਤਿੰਨ ਮਾਮਲੇ ਵੈਲਿੰਗਟਨ ਵਿੱਚ ਪਾਏ ਗਏ ਹਨ। ਇੰਨਾਂ ਮਾਮਲਿਆਂ ਦੇ ਨਾਲ ਹੀ ਦੇਸ਼ ਵਿੱਚ ਕੁੱਲ ਸੰਖਿਆ ਵੀ 31 ਹੋ ਗਈ ਹੈ। 19 ਮਾਮਲਿਆਂ ਦੀ ਪੁਸ਼ਟੀ ਕਲੱਸਟਰ ਨਾਲ ਜੁੜੇ ਹੋਣ ਸਬੰਧੀ ਕੀਤੀ ਗਈ ਹੈ। ਬਾਕੀ ਦੇ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ, ਪਰ ਜ਼ਿਆਦਾਤਰ ਮਾਮਲਿਆਂ ਵਿੱਚ “plausible” ਲਿੰਕ ਹਨ।
ਸਾਹਮਣੇ ਆਏ ਮਾਮਲਿਆਂ ਤੋਂ ਬਾਅਦ ਪੀੜਤਾ ਨੂੰ ਏਕਾਂਤ ਵਾਸ ਕਰ ਦਿੱਤਾ ਗਿਆ ਹੈ। ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਬੰਦੀਆਂ ਦੇ ਵਿੱਚ ਵਾਧੇ ਦਾ ਵੀ ਖਦਸਾ ਜਤਾਇਆ ਜਾਂ ਰਿਹਾ ਹੈ।