ਚਾਰ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੇ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। 2019 ਵਿਸ਼ਵ ਕੱਪ ਦੇ ਫਾਈਨਲ ਤੋਂ ਬਾਅਦ ਇਹ ਦੋਵੇਂ ਟੀਮਾਂ ਵਨਡੇ ਮੈਚ ਖੇਡ ਰਹੀਆਂ ਸਨ। ਇਸ ਮੈਚ ਵਿੱਚ ਸਲਾਮੀ ਬੱਲੇਬਾਜ਼ ਡੇਵੋਨ ਕੋਨਵੇ ਅਤੇ ਸਟਾਰ ਆਲਰਾਊਂਡਰ ਡੈਰਿਲ ਮਿਸ਼ੇਲ ਕੀਵੀ ਟੀਮ ਦੀ ਜਿੱਤ ਦੇ ਹੀਰੋ ਬਣੇ ਹਨ। ਦੋਵਾਂ ਨੇ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਟੀਮ ਨੂੰ ਮਿਲਿਆ 292 ਦੌੜਾਂ ਦਾ ਟੀਚਾ ਸਿਰਫ਼ 45.4 ਓਵਰਾਂ ‘ਚ ਹੀ ਹਾਸਿਲ ਕਰ ਲਿਆ। ਕੋਨਵੇ ਨੇ ਇਸ ਪਾਰੀ ਵਿੱਚ 121 ਗੇਂਦਾਂ ਵਿੱਚ ਨਾਬਾਦ 111 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕੋਨਵੇ ਨੇ ਇੱਕ ਸ਼ਾਨਦਾਰ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਕੋਨਵੇ ਨੇ ਉਹ ਕਾਰਨਾਮਾ ਕੀਤਾ ਹੈ ਜੋ ਵਿਰਾਟ ਕੋਹਲੀ ਅਤੇ ਬਾਬਰ ਆਜ਼ਮ ਵਰਗੇ ਮਹਾਨ ਬੱਲੇਬਾਜ਼ ਵੀ ਨਹੀਂ ਕਰ ਸਕੇ ਹਨ।
ਡੇਵੋਨ ਕੋਨਵੇ ਦਾ ਇਹ 19ਵਾਂ ਵਨਡੇ ਮੈਚ ਸੀ ਅਤੇ ਕੋਨਵੇ ਨੇ 18 ਪਾਰੀਆਂ ਵਿੱਚ ਚਾਰ ਸੈਂਕੜੇ ਲਗਾਏ ਹਨ। ਉਹ ਵਨਡੇ ਦੀਆਂ ਪਹਿਲੀਆਂ 18 ਪਾਰੀਆਂ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਉਥੇ ਹੀ 76 ਅੰਤਰਰਾਸ਼ਟਰੀ ਸੈਂਕੜੇ ਲਗਾਉਣ ਵਾਲੇ ਵਿਰਾਟ ਕੋਹਲੀ ਅਤੇ ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਬਾਬਰ ਆਜ਼ਮ ਵੀ ਇਹ ਉਪਲਬਧੀ ਹਾਸਿਲ ਨਹੀਂ ਕਰ ਸਕੇ ਹਨ। ਕੋਨਵੇ ਦੇ ਨਾਲ-ਨਾਲ ਇਸ ਸੂਚੀ ‘ਚ ਇੰਗਲੈਂਡ ਦੇ ਡੇਵਿਡ ਮਲਾਨ, ਅਫਗਾਨਿਸਤਾਨ ਦੇ ਇਬਰਾਹਿਮ ਜ਼ਦਰਾਨ ਸਮੇਤ ਕਈ ਖਿਡਾਰੀ ਹਨ।
ਇਸ ਮੈਚ ‘ਚ ਨਿਊਜ਼ੀਲੈਂਡ ਦੀ ਟੀਮ ਨੇ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ ਹੈ। ਇਸ ਮੈਚ ਵਿੱਚ ਪਹਿਲਾਂ ਖੇਡਦੇ ਹੋਏ ਇੰਗਲੈਂਡ ਨੇ ਡੇਵਿਡ ਮਲਾਨ, ਬੇਨ ਸਟੋਕਸ, ਜੋਸ ਬਟਲਰ ਅਤੇ ਲਿਆਮ ਲਿਵਿੰਗਸਟੋਨ ਦੇ ਅਰਧ ਸੈਂਕੜਿਆਂ ਦੀ ਬਦੌਲਤ 291 ਦੌੜਾਂ ਬਣਾਈਆਂ ਸਨ। ਜਵਾਬ ‘ਚ ਕੀਵੀ ਟੀਮ ਲਈ ਡੇਰਿਲ ਮਿਸ਼ੇਲ ਨੇ ਅਜੇਤੂ 118 ਅਤੇ ਸਲਾਮੀ ਬੱਲੇਬਾਜ਼ ਡੇਵੋਨ ਕੌਨਵੇ ਨੇ ਅਜੇਤੂ 111 ਦੌੜਾਂ ਬਣਾ ਕੇ ਟੀਮ ਨੂੰ 45.4 ਓਵਰਾਂ ‘ਚ ਆਸਾਨ ਜਿੱਤ ਦਿਵਾਈ। ਹੁਣ ਸੀਰੀਜ਼ ਦਾ ਦੂਜਾ ਮੈਚ 10 ਸਤੰਬਰ ਨੂੰ ਸਾਊਥੈਂਪਟਨ ‘ਚ ਖੇਡਿਆ ਜਾਵੇਗਾ।
Devon Conway 🤝 Daryl Mitchell
Two brilliant innings leading New Zealand to a comfortable win in the first ODI against England. pic.twitter.com/oluzTbCaHv
— ICC (@ICC) September 9, 2023