ਅਦਾਕਾਰਾ ਸਮੰਥਾ ਰੂਥ ਪ੍ਰਭੂ ਇਨ੍ਹੀਂ ਦਿਨੀਂ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਕੁਸ਼ੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਫਿਲਮ ‘ਚ ਉਹ ਵਿਜੇ ਦੇਵਰਕੋਂਡਾ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਸਮੰਥਾ ਬ੍ਰੇਕ ‘ਤੇ ਚਲੀ ਗਈ ਹੈ। ਇਸ ਸਭ ਦੇ ਵਿਚਕਾਰ ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਸਮੰਥਾ ਰੂਥ ਪ੍ਰਭੂ ਰਾਜਨੀਤੀ ‘ਚ ਐਂਟਰੀ ਕਰ ਸਕਦੀ ਹੈ।
ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਸਮੰਥਾ ਤੇਲੰਗਾਨਾ ਦੇ ਕਿਸਾਨਾਂ ਦੀ ਸਮਰਥਕ ਰਹੀ ਹੈ। ਸਮੰਥਾ ਇਸ ਤੋਂ ਪਹਿਲਾਂ ਵੀ ਜੁਲਾਹੇ ਦੁਆਰਾ ਬਣਾਏ ਕੱਪੜਿਆਂ ਦੀ ਤਾਰੀਫ਼ ਕਰਦੀ ਰਹੀ ਹੈ। ਉਨ੍ਹਾਂ ਨੇ ਕਈ ਅਜਿਹੇ ਕੰਮ ਕੀਤੇ ਹਨ ਜੋ ਤੇਲੰਗਾਨਾ ਸਰਕਾਰ ਨਾਲ ਸਬੰਧਿਤ ਹਨ। ਅਦਾਕਾਰਾ ਸਿਆਸੀ ਪਾਰਟੀ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਲਈ ਪ੍ਰਚਾਰ ਕਰ ਸਕਦੀ ਹੈ। ਹਾਲਾਂਕਿ ਪਾਰਟੀ ਜਾਂ ਅਦਾਕਾਰਾ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।