ਬੀਤੇ ਦਿਨਾਂ ਦੌਰਾਨ ਨਿਊਜ਼ੀਲੈਂਡ ‘ਚ ਆਏ ਪ੍ਰਵਾਸੀਆਂ ਨਾਲ ਹੋਈ ਧੋਖਾਧੜੀ ਕਈ ਮਾਮਲੇ ਸਾਹਮਣੇ ਆਏ ਹਨ। ਜੋ ਕਰਮਚਾਰੀ ਲੱਖਾਂ ਰੁਪਏ ਖਰਚ ਕਿ ਨਿਊਜ਼ੀਲੈਂਡ ਪਹੁੰਚੇ ਸਨ, ਉਨ੍ਹਾਂ ਨੂੰ ਇੱਥੇ ਪਹੁੰਚਣ ‘ਤੇ ਨਾ ਤਾਂ ਕੋਈ ਕੰਮ ਦਿੱਤਾ ਗਿਆ ਨਾ ਹੀ ਖਾਣ ਪੀਣ ਲਈ ਸਮਾਨ ਤੇ ਨਾ ਰਹਿਣ ਲਈ ਕੋਈ ਸਹੀ ਘਰ। ਜਿਸ ਤੋਂ ਬਾਅਦ ਅੱਕ ਕੇ ਕਈ ਪਰਵਾਸੀ ਮੀਡੀਆ ਸਾਹਮਣੇ ਆਏ ਸੀ ਅਤੇ ਇਹ ਮਾਮਲਾ ਸਰਕਾਰ ਤੱਕ ਪਹੁੰਚਿਆ ਸੀ। ਹੁਣ ਕਈ ਦਿਨ ਬੀਤ ਜਾਣ ਮਗਰੋਂ ਨਿਊਜੀਲੈਂਡ ਸਰਕਾਰ ਇੰਨ੍ਹਾਂ ਕਰਮਚਾਰੀਆਂ ਲਈ ਇੱਕ ਆਸ ਦੀ ਕਿਰਨ ਬਣ ਕੇ ਆਈ ਹੈ। ਦਰਅਸਲ ਇਮੀਗ੍ਰੇਸ਼ਨ ਮਨਿਸਟਰ ਐਂਡਰਿਊ ਲਿਟਲ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ, ਜਿੰਨੇ ਵੀ ਇਕਪਲਟੇਸ਼ਨ ਵਾਲੇ ਕੇਸ ਹਨ ਉਨ੍ਹਾਂ ਸਭ ਦੀ ਰਿਹਾਇਸ਼ ਦਾ ਪ੍ਰਬੰਧ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸਰਕਾਰ ਇੰਨਾਂ ਕਰਮਚਾਰੀਆਂ ਦੀ ਹਰ ਸੰਭਵ ਮੱਦਦ ਲਈ ਤਿਆਰ ਹੈ।
ਇੰਨਾਂ ਹੀ ਨਹੀਂ ਕਰਮਚਾਰੀਆਂ ਲਈ ਨੌਕਰੀਆਂ ਲੱਭਣ ‘ਚ ਵੀ ਸਰਕਾਰ ਮਦਦ ਕਰੇਗੀ ਇਸ ਕੰਮ ਲਈ ਸਰਕਾਰ ਨੇ ਪਹਿਲ ਕਦਮੀ ਕਰਦਿਆਂ ਇੱਕ ਟਾਸਕ ਫੋਰਸ ਵੀ ਬਣਾ ਦਿੱਤੀ ਹੈ, ਜਿਸ ਵਿੱਚ ਕਈ ਆਰਗੇਨਾਈਜੇਸ਼ਨਾਂ ਸ਼ਾਮਿਲ ਹਨ। ਉੱਥੇ ਹੀ ਧੋਖਾਧੜੀ ਦਾ ਸ਼ਿਕਾਰ ਹੋਏ ਪ੍ਰਵਾਸੀਆਂ ਲਈ ਸਰਕਾਰ ਨੇ 0800200088 ਨੰਬਰ ਵੀ ਜਾਰੀ ਕਰ ਦਿੱਤਾ ਹੈ।